UPDATED.. 8ਵੀਂ ਜਮਾਤ ‘ਚ ਪੜਦੀ ਲੜਕੀ ਨਾਲ ਗੁਆਂਢੀ ਨੌਜਵਾਨ ਨੇ ਕੀਤਾ ਜਬਰ ਜਿਨਾਹ

ਪੀੜਤਾ ਦੇ ਬਿਆਨਾਂ ਤੇ ਨੌਜਵਾਨ ਅਤੇ ਉਸਦੀ ਪਤਨੀ ਤੇ ਮਾਮਲਾ ਦਰਜ

ਆਦਮਪੁਰ, 13 ਅਪ੍ਰੈਲ -ਬੀਤੀ ਰਾਤ ਪੁਲਿਸ ਸਟੇਸ਼ਨ ਆਦਮਪੁਰ ਦੇ ਅਧੀਨ ਆਉਦੇ ਪਿੰਡ ਸਾਰੋਵਾਦ ਵਿਖੇ ਪਿੰਡ ਦੇ ਹੀ ਇੱਕ ਨੌਜਵਾਨ ਵਲੋਂ ਆਪਣੀ ਗੁਆਢ ‘ਚ ਰਹਿੰਦੀ 13 ਸਾਲਾਂ ਲੜਕੀ ਨਾਲ ਬਲਤਕਾਰ ਕਰਨ ਦੀ ਖਬਰ ਸਾਹਮਣੇ ਆਈ ਹੈ।ਕਮਿਊਨਿਟੀ ਸਿਹਤ ਕੇਂਦਰ ਆਦਮਪੁਰ ਵਿਖੇ ਇਲਾਜ ਅਧੀਨ ਪੀੜਤ ਲੜਕੀ ਕਿਰਨ(ਕਾਲਪਨਿਕ ਨਾਮ) ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਉਹ ਪਿੰਡ ਦੇ ਹੀ ਸਰਕਾਰੀ ਸਕੂਲ ਵਿਚ 8ਵੀਂ ਜਮਾਤ ਦੀ ਵਿਦਿਆਰਥਣ ਹੈ ਤੇ ਦਲਿਤ ਸਮਾਜ ਨਾਲ ਸਬੰਧ ਰੱਖਦੀ ਹੈ।

ਉਸ ਨੇ ਦੱਸਿਆ ਕਿ 11 ਅਪ੍ਰੈਲ ਸ਼ਾਮ ਵਕਤ ਕਰੀਬ 6.30 ਵਜੇ ਦਾ ਹੋਵੇਗਾ ਉਹ ਆਪਣੇ ਘਰ ਵਿਚ ਖੇਡ ਰਹੀ ਸੀ ਤਾਂ ਉਨਾਂ ਦੇ ਘਰ ਦੇ ਨਾਲ ਰਹਿੰਦੇ ਗੁਆਂਢੀ ਗੁਰਕੀਰਤ ਸਿੰਘ ਉਰਫ ਰਿੱਕੀ (32 ਸਾਲ) ਪੁੱਤਰ ਸੁਖਵਿੰਦਰ ਸਿੰਘ ਵਾਸੀ ਸਾਰੋਵਾਦ ਨੇ ਉਸ ਨੂੰ ਕਿਹਾ ਉਸ ਦੀ ਭਾਬੀ ਉਸ ਨੂੰ ਬੁਲਾ ਰਹੀ ਹੈ। ਜਦ ਉਹ ਉਸਦੇ ਘਰ ਗਈ ਤਾਂ ਗੁਰਕੀਰਤ ਸਿੰਘ ਉਸਨੂੰ ਘਰ ਦੇ ਪਿੱਛੇ ਲੈ ਗਿਆ ਤੇ ਉਸਨੇ ਉਸ ਨਾਲ ਜਬਰ ਜਿਨਾਹ ਕੀਤਾ। ਉਸ ਵੱਲੋਂ ਰੌਲਾ ਪਾਉਣ ਤੇ ਗੁਰਕੀਰਤ ਦੀ ਘਰਵਾਲੀ ਜਸਪ੍ਰੀਤ ਕੌਰ ਆ ਗਈ ਤੇ ਉਸਨੇ ਮੇਰੇ ਥੱਪੜ ਮਾਰੇ ਤੇ ਮੈਨੂੰ ਡਰਾਇਆ ਧਮਕਾਇਆ ਕਿ ਮੈਂ ਇਸ ਵਾਰੇ ਕਿਸੇ ਨੂੰ ਦੱਸਿਆ ਤਾਂ ਉਸ ਲਈ ਚੰਗਾ ਨਹੀਂ ਹੋਵੇਗਾ।ਮੈਂ ਡਰਦੀ ਹੋਈ ਉੱਥੇ ਆ ਗਈ। ਉਸ ਦੇ ਮਾਤਾ ਰਾਤ 8 ਵਜੇ ਘਰ ਆਏ ਤਾਂ ਸਾਰੀ ਗੱਲ ਉਨਾਂ ਨੂੰ ਦੱਸੀ ਤਾਂ ਉਸਦੇ ਮਾਤਾ ਪਿਤਾ ਉਸ ਨੂੰ ਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਨੂੰ ਨਾਲ ਲੈ ਰਾਤ 9 ਵਜੇ ਦੇ ਕਰੀਬ ਕਮਿਊਨਿਟੀ ਸਹਿਤ ਕੇਂਦਰ ਆਦਮਪੁਰ ਵਿਖੇ ਇਲਾਜ ਲਈ ਲੈ ਕੇ ਆਏ।

ਐਸ.ਪੀ.ਮਨਜੀਤ ਕੌਰ ਪੀੜਤ ਲੜਕੀ ਦਾ ਹਾਲਚਾਲ ਪੁੱਛਣ ਲਈ ਕਮਿਊਨਿਟੀ ਸਿਹਤ ਕੇਂਦਰ ਆਦਮਪੁਰ ਵਿਖੇ ਆਏ ਤੇ ਪੀੜਤ ਲੜਕੀ ਤੇ ਉਸਦੇ ਪਰਿਵਾਰਿਕ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਉਨਾਂ ਨੂੰ ਪੂਰਾ ਇੰਨਸ਼ਾਫ ਮਿਲੇਗਾ ਤੇਦੋਸ਼ੀਆਂ ਵਿਰੁੱਧ ਸ਼ਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਸਟੇਸ਼ਨ ਆਦਮਪੁਰ ਦੇ ਏ.ਐਸ.ਆਈ.ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ ਦੇ ਬਿਆਨਾਂ ‘ਤੇ ਗੁਰਕੀਰਤ ਸਿੰਘ ਉਰਫ ਵਿੱਕੀ ਅਤੇ ਉਸਦੀ ਪਤਨੀ ਜਸਪ੍ਰੀਤ ਕੌਰ ਵਾਸੀ ਸਾਰੋਵਾਦ ਵਿਰੁੱਧ ਕੇਸ ਦਰਜ ਕਰ ਲਿਆ ਹੈ।ਮੁਲਜ਼ਮਾਂ ਨੂੰ ਕਾਬੂ ਕਰਨ ਲਈ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ ਤੇ ਜਲਦ ਹੀ ਫਰਾਰ ਮੁਲਜ਼ਮ ਪੁਲਿਸ ਦੀ ਹਿਰਾਸਤ ‘ਚ ਹੋਣਗੇ।

Edited by : CHOUDHARY

Related posts

Leave a Reply