ਵੱਡੀ ਖਬਰ.. ਕੋਰੋਨਾ ਦੇ ਦੌਰ ‘ਚ ਨਿਉਜੀਲੈਂਡ ਭਾਰਤ ਦੀ ਮਦਦ ਲਈ ਅੱਗੇ ਆਇਆ, ਇੱਕ ਮਿਲੀਅਨ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ

ਗੁਰਦਾਸਪੁਰ 28 ਅਪ੍ਰੈਲ ( ਅਸ਼ਵਨੀ ) :- ਕਰੋਨਾ ਮਹਾਂਮਾਰੀ ਦੇ ਵੱਧਦੇ ਹੋਏ ਸੰਕਟ ਦੇ ਸਮੇਂ ਵਿੱਚ ਨਿਉਜੀਲੈਂਡ ਦੀ ਸਰਕਾਰ ਨੇ ਭਾਰਤ ਨੂੰ ਹਰ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ । ਸ਼ੋਸ਼ਲ ਮੀਡੀਆ ਤੇ ਪ੍ਰਕਾਸ਼ਿਤ ਰਿਪੋਰਟਾਂ ਤੋਂ ਹਾਸਲ ਹੋਈ ਜਾਣਕਾਰੀ ਅਨੁਸਾਰ ਨਿਉਜੀਲੈਂਡ ਦੀ ਵਿਦੇਸ਼ ਮੰਤਰੀ ਨਾਨਾਈਆ ਮਾਹੂਟਾ ਨੇ ਐਲਾਨ ਕੀਤਾ ਹੈ ਕਿ ਨਿਉਜੀਲੈਂਡ ਸਰਕਾਰ ਆਕਸੀਜਨ ਅਤੇ ਹੋਰ ਮੈਡੀਕਲ ਸਮਾਨ ਭਾਰਤ ਨੂੰ ਮੁਹੱਈਆ ਕਰਾਉਣ ਲਈ ਭਾਰਤ ਦੀ ਸਰਕਾਰ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ । ਇਸ ਮਕਸਦ ਲਈ ਇਕ ਮਿਲੀਅਨ ਡਾਲਰ ਰੈਡ ਕਰਾਸ ਨੂੰ ਸਹਾਇਤਾ ਦੇ ਤੋਰ ਤੇ ਦਿੱਤੇ ਜਾਣਗੇ । ਹਾਸਲ ਜਾਣਕਾਰੀ ਅਨੂਸਾਰ ਕੌਮਾਂਤਰੀ ਪਧੱਰ ਦੀ ਇਸ ਸੰਸਥਾ ਨੂੰ ਇਕ ਮਿਲੀਅਨ ਡਾਲਰ ਭਾਰਤ ਦੀ ਸਹਾਇਤਾ ਲਈ ਦਿੱਤੇ ਜਾਣੇ ਵਾਜਬ ਹਨ ਕਿਉਂਕਿ ਰੈਡ ਕਰਾਸ ਇਕ ਭਰੋਸੇ ਯੋਗ ਸੰਸਥਾ ਹੈ , ਜਿਸ ਦਾ ਸੰਸਾਰ ਪਧੱਰ ਤੇ ਜਰੂਰਤਮੰਦਾ ਨੂੰ ਵਸਤੂਆਂ ਪਹੁੰਚਾਉਣ ਦਾ ਤਜਰਬਾ ਹੈ ਭਾਰਤ ਵਿਚ ਰਹਿ ਰਹੇ ਲੋਕਾਂ ਲਈ ਇਹ ਸਮਾਂ ਬਹੁਤ ਹੀ ਚੁਣੌਤੀ ਭਰਿਆ ਹੈ ਜਿਸ ਕਰਕੇ ਨਿਉਜੀਲੈਂਡ ਕੌਮਾਂਤਰੀ ਭਾਈਚਾਰੇ ਦੇ ਨਾਲ ਮਿਲ ਕੇ ਭਾਰਤ ਦੀ ਮਦਦ ਕਰੇਗਾ ਇਸ ਦੋਰਾਨ ਨਿਉਜੀਲੈਂਡ ਸਥਿਤੀ ਤੇ ਨਜ਼ਰ ਰੱਖੇਗਾ ਤੇ ਲੋੜ ਪੈਣ ਤੇ ਹੋਰ ਸਹਾਇਤਾ ਕਰਨ ਲਈ ਹਰ ਵੇਲੇ ਤਿਆਰ ਰਹੇਗਾ । ਇਸ ਤੋਂ ਪਹਿਲਾ ਨਿਉਜੀਲੈਂਡ ਦੇ ਵਿੱਤ ਮੰਤਰੀ ਗ੍ਰਾਂਟ ਰੋਬਟਸਨ ਵੀ ਪਹਿਲਾ ਹੀ ਐਲਾਨ ਕਰ ਚੁੱਕੇ ਹਨ ਕਿ ਕਰੋਨਾ ਦੀ ਭਿਆਨਕ ਮਹਾਮਾਰੀ ਦੇ ਦੋਰ ਵਿੱਚ ਨਿਉਜੀਲੈਂਡ ਭਾਰਤ ਸਰਕਾਰ ਦੀ ਮਦਦ ਕਰਨ ਲਈ ਤਾਲਮੇਲ ਕਰ ਰਿਹਾ ਹੈ ।

Related posts

Leave a Reply