ਨਵੀਂ ਦਿੱਲੀ : ਈਵ-ਟੀਜ਼ਿੰਗ, ਪ੍ਰਾਸਟੀਟਿਊਟ, ਹੂਕਰ ਤੇ ਮਿਸਟ੍ਰੈੱਸ ਸਮੇਤ ਉਨ੍ਹਾਂ 40 ਰੂੜੀਵਾਦੀ ਸ਼ਬਦਾਂ ਤੇ ਅਪਸ਼ਬਦਾਂ ਨੂੰ ਸੁਪਰੀਮ ਕੋਰਟ ਨੇ ਆਪਣੀ ਹੈਂਡਬੁੱਕ ’ਚੋਂ ਹਟਾ ਦਿੱਤਾ ਹੈ, ਜਿਨ੍ਹਾਂ ਦੀ ਵਰਤੋਂ ਕਾਨੂੰਨੀ ਦਲੀਲਾਂ ਅਤੇ ਫ਼ੈਸਲਿਆਂ ’ਚ ਕੀਤਾ ਜਾਂਦਾ ਹੈ। ਈਵ-ਟੀਜ਼ਿੰਗ, ਹੂਕਰ ਜਾਂ ਪ੍ਰਾਸਟੀਟਿਊੁਟ ਤੇ ਹਾਊਸ ਵਾਈਫ ਜਿਹੇ ਸ਼ਬਦਾਂ ਦੀ ਥਾਂ ਹੁਣ ਕ੍ਰਮਵਾਰ ‘ਸਟਰੀਟ ਸੈਕਸੂਅਲ ਹਰੈਸਮੈਂਟ’, ‘ਸੈਕਸ ਵਰਕਰ’ ਤੇ ‘ਹੋਮਮੇਕਰ’ ਸ਼ਬਦ ਦੀ ਵਰਤੋਂ ਹੋਵੇਗੀ। ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਨਿਆਇਕ ਫ਼ੈਸਲਿਆਂ ’ਚ ਲਿੰਗਕ ਰੂੜ੍ਹੀਵਾਦੀ ਸੋਚ ਨੂੰ ਖ਼ਤਮ ਕਰਨ ਲਈ ਨਵੀਂ ਹੈਂਡਬੁੱਕ ਲਾਂਚ ਕੀਤੀ। ਜੱਜਾਂ ਤੇ ਕਾਨੂੰਨੀ ਬਰਾਦਰੀ ਨੂੰ ਸਮਝਾਉਣ ਤੇ ਔਰਤਾਂ ਪ੍ਰਤੀ ਰੂੜੀਵਾਦੀ ਸ਼ਬਦਾਂ ਦੀ ਵਰਤੋਂ ਤੋਂ ਬਚਣ ਲਈ 30 ਸਫ਼ਿਆਂ ਦੀ ਰੂੜੀਵਾਦਤਾ ਦਾ ਮੁਕਾਬਲਾ’ ਹੈਂਡਬੁੱਕ ਜਾਰੀ ਕੀਤੀ ਗਈ।
ਚੀਫ ਜਸਟਿਸ ਨੇ ਕਿਹਾ ਕਿ ਇਹ ਸ਼ਬਦ ਅਣਉੱਚਿਤ ਹਨ ਤੇ ਅਤੀਤ ’ਚ ਜੱਜਾਂ ਵੱਲੋਂ ਇਸ ਦਾ ਇਸਤੇਮਾਲ ਕੀਤਾ ਗਿਆ ਹੈ। ਹੈਂਡਬੁੱਕ ਦਾ ਇਰਾਦਾ ਆਲੋਚਨਾ ਕਰਨਾ ਜਾਂ ਫ਼ੈਸਲਿਆਂ ’ਤੇ ਸ਼ੱਕ ਕਰਨਾ ਨਹੀਂ ਸਗੋਂ ਕੇਵਲ ਇਹ ਦਿਖਾਉਣਾ ਹੈ ਕਿ ਅਣਜਾਣੇ ’ਚ ਕਿਵੇਂ ਰੂੜੀਵਾਦੀ ਸ਼ਬਦਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਨਵੀਂ ਹੈਂਡਬੁੱਕ ਦੇ ਲਾਂਚ ਹੋਣ ਤੋਂ ਬਾਅਦ ਸੁਪਰੀਮ ਕੋਰਟ ਦੇ ਫ਼ੈਸਲਿਆਂ ਤੇ ਦਲੀਲਾਂ ’ਚ ਹੁਣ ਲਿੰਗੀ ਰੂੜੀਵਾਦੀ (ਜੈਂਡਰ ਸਟੀਰੀਓਟਾਈਪ) ਸ਼ਬਦਾਂ ਦੀ ਵਰਤੋਂ ਨਹੀਂ ਹੋਵੇਗੀ।
ਸੁਪਰੀਮ ਕੋਰਟ ਨੇ ਔਰਤਾਂ ਲਈ ਵਰਤੇ ਜਾਣ ਵਾਲੇ ਅਪਮਾਨਜਨਕ ਸ਼ਬਦਾਂ ’ਤੇ ਰੋਕ ਲਾਉਣ ਲਈ ਇਹ ਹੈਂਡਬੁੱਕ ਲਾਂਚ ਕੀਤੀ ਹੈ। ਇਸ ਹੈਂਡਬੁੱਕ ’ਚ ਇਤਰਾਜ਼ਯੋਗ ਸ਼ਬਦਾਂ ਦੀ ਸੂਚੀ ਹੈ ਤੇ ਇਸ ਦੀ ਜਗ੍ਹਾ ਇਸਤੇਮਾਲ ਕੀਤੇ ਜਾਣ ਵਾਲੇ ਸ਼ਬਦ ਤੇ ਵਾਕ ਦੱਸੇ ਗਏ ਹਨ। ਇਨ੍ਹਾਂ ਨੂੰ ਅਦਾਲਤ ’ਚ ਦਲੀਲਾਂ ਦੇਣ, ਹੁਕਮ ਦੇਣ ਤੇ ਉਸ ਦੀ ਕਾਪੀ ਤਿਆਰ ਕਰਨ ’ਚ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਹੈਂਡਬੁੱਕ ਵਕੀਲਾਂ ਦੇ ਨਾਲ-ਨਾਲ ਜੱਜਾਂ ਲਈ ਵੀ ਹੈ। ਇਸ ਹੈਂਡਬੁੱਕ ’ਚ ਉਹ ਸ਼ਬਦ ਹਨ, ਜਿਨ੍ਹਾਂ ਨੂੰ ਪਹਿਲਾਂ ਦੀਆਂ ਅਦਾਲਤਾਂ ਨੇ ਇਸਤੇਮਾਲ ਕੀਤਾ ਹੈ। ਸ਼ਬਦ ਗ਼ਲਤ ਕਿਉਂ ਹਨ ਤੇ ਇਹ ਕਾਨੂੰਨ ਨੂੰ ਹੋਰ ਕਿਵੇਂ ਵਿਗਾੜ ਸਕਦੇ ਹਨ, ਇਸ ਬਾਰੇ ਵੀ ਦੱਸਿਆ ਗਿਆ ਹੈ।
- LATEST : ਰਵਿੰਦਰਪਾਲ ਸਿੰਘ ਸੰਧੂ ਨੇ DCP INVESTIGATION AMRITSAR ਵਜੋਂ ਅਹੁਦਾ ਸੰਭਾਲਿਆ
- ਸਿਵਲ ਸਰਜਨ ਡਾ. ਪਵਨ ਨੇ ਕੀਤਾ ਹੁਸ਼ਿਆਰਪੁਰ ਦੇ ਵੱਖ-ਵੱਖ ਅਰਬਨ ਆਯੂਸ਼ਮਾਨ ਆਰੋਗਿਆ ਕੇੰਦਰਾਂ ਦਾ ਅਚਨਚੇਤ ਦੌਰਾ
- ਨੌਜਵਾਨਾਂ ਨੂੰ ਦੇਸ਼ ਦੀਆ ਨਾਮੀ ਕੰਪਨੀਆਂ ‘ਚ ਸਿਖਲਾਈ ਦਾ ਮੌਕਾ, 31 ਮਾਰਚ ਤੱਕ ਕੀਤਾ ਜਾ ਸਕਦੈ ਅਪਲਾਈ
- #DC_JAIN : ਹਥਿਆਰ ਲੈ ਕੇ ਚੱਲਣ ‘ਤੇ ਪਾਬੰਦੀ ਦੇ ਹੁਕਮ, ਸਰਪੰਚਾਂ ਨੂੰ ਠੀਕਰੀ ਪਹਿਰੇ ਲਾਉਣ ਦੀ ਅਪੀਲ
- #RTO_GILL : ਆਈ-ਆਰਏਡੀ ਤੇ ਈ-ਡੀਏਆਰ ਪੋਰਟਲ ਦੀ ਅਧਿਕਾਰੀਆਂ ਨੂੰ ਦਿੱਤੀ ਗਈ ਸਿਖਲਾਈ
- ਵਿਧਾਇਕ ਜਿੰਪਾ ਨੇ 16.50 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਦੇ ਨਿਰਮਾਣ ਕਾਰਜ ਦੀ ਕਰਵਾਈ ਸ਼ੁਰੂਆਤ

EDITOR
CANADIAN DOABA TIMES
Email: editor@doabatimes.com
Mob:. 98146-40032 whtsapp