ਵੱਡੀ ਖ਼ਬਰ :: (CANADIAN DOABA TIMES) : ਮਹਿਲਾਵਾਂ ਦੇ ਖਾਤਿਆਂ ਵਿਚ ਜਲਦ ਆਉਣਗੇ 1100 ਰੁ. ਮਹੀਨਾ – ਡਾ. ਇਸ਼ਾਂਕ ਕੁਮਾਰ

ਮਹਿਲਾਵਾਂ ਦੇ ਖਾਤਿਆਂ ਵਿਚ ਜਲਦ ਆਉਣਗੇ 1100 ਰੁ. ਮਹੀਨਾ – ਡਾ. ਇਸ਼ਾਂਕ ਕੁਮਾਰ
ਰੁਜ਼ਗਾਰ ਦੇ ਅਵਸਰ ਮੁਹਈਆ ਕਰਵਾਉਣ ਦਾ ਵੀ ਕੀਤਾ ਵਾਅਦਾ
 
ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ) ਹਲਕਾ ਚੱਬੇਵਾਲ ਤੋਂ ਨਵੇਂ ਚੁਣੇ ਗਏ ਵਿਧਾਇਕ ਡਾ. ਇਸ਼ਾਂਕ ਕੁਮਾਰ ਨੂੰ ਜੋ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਹੋਈ ਉਸ ਨਾਲ ਇਹ ਸਾਬਿਤ ਹੋ ਗਿਆ ਕਿ ਹਲਕੇ ਵਿਚ ਉਹਨਾਂ ਨੂੰ ਭਾਰੀ ਸਮਰਥਨ ਪ੍ਰਾਪਤ ਹੈ | ਵਿਧਾਇਕ ਬਣਨ ਤੋਂ ਬਾਅਦ ਵੀ ਡਾ. ਇਸ਼ਾਂਕ ਆਪਣੇ ਹਲਕੇ ਵਿਚ ਪੂਰੀ ਤਰ੍ਹਾਂ ਸਰਗਰਮ ਹਨ | ਵੱਖ ਵੱਖ ਪਿੰਡਾਂ ਵਿਚ ਜਾ ਕੇ ਆਪਣੇ ਹਲਕਾ ਵਾਸੀਆਂ ਦਾ ਧੰਨਵਾਦ ਕਰਦੇ, ਉਹਨਾਂ ਨਾਲ ਰਾਬਤਾ ਕਾਇਮ ਕਰਦੇ ਡਾ. ਇਸ਼ਾਂਕ ਦਾ ਹਰ ਜਗ੍ਹਾ ਭਰਪੂਰ ਗਰਮਜੋਸ਼ੀ ਨਾਲ ਸੁਆਗਤ ਕੀਤਾ ਜਾ ਰਿਹਾ ਹੈ | ਲੋਕ ਹੁੰਮਹੁਮਾ ਕੇ ਆਪਣੇ ਯੁਵਾ ਵਿਧਾਇਕ ਨੂੰ ਮਿਲਣ ਲਈ ਬੈਠਕਾਂ ਵਿਚ ਪਹੁੰਚਦੇ ਹਨ |

ਕੱਲ੍ਹ ਪਿੰਡ ਅਹਿਰਾਣਾ ਕਲਾਂ ਵਿਖੇ ਪਹੁੰਚਣ ‘ਤੇ ਵੀ ਪਿੰਡ ਵਾਸੀਆਂ ਵਲੋਂ ਡਾ. ਇਸ਼ਾਂਕ ਕੁਮਾਰ ਦਾ ਭਰਵਾਂ ਸੁਆਗਤ ਕੀਤਾ ਗਿਆ | ਇਸ ਮੌਕੇ ‘ਤੇ ਉਹਨਾਂ  ਨੂੰ ਮਿਲਣ ਲਈ ਬੈਠਕ ਵਿਚ ਪੁੱਜੇ ਲੋਕਾਂ ਨੂੰ ਸੰਬੋਧਿਤ ਕਰਦਿਆਂ ਡਾ. ਇਸ਼ਾਂਕ ਨੇ ਚੋਣਾਂ ਵਿਚ ਵੋਟਾਂ ਦੇ ਰਾਹੀਂ ਜਤਾਏ ਗਏ ਸਮਰਥਨ ਅਤੇ ਪਿਆਰ ਲਈ ਉਹਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਵੀ ਆਪਣੇ ਲੋਕਾਂ ਲਈ ਹਮੇਸ਼ਾ ਹਾਜ਼ਰ ਹਨ ਅਤੇ ਹਰ ਪਿੰਡ ਦੀਆਂ ਸਮੱਸਿਆਵਾਂ ਨੂੰ ਹਲ ਕਰਣ ਅਤੇ ਆਪਣੇ ਵਾਅਦੇ ਨਿਭਾਉਣ ਲਈ ਉਹ ਵਚਨਬੱਧ ਹਨ |  ਵੱਡੀ ਗਿਣਤੀ ਵਿਚ ਪਿੰਡ ਦੀਆਂ ਮਹਿਲਾਵਾਂ ਵੀ ਇਸ ਮੀਟਿੰਗ ਵਿਚ ਹਾਜ਼ਰ ਸਨ ਜਿਹਨਾਂ ਨੂੰ ਡਾ. ਇਸ਼ਾਂਕ ਨੇ ਦੱਸਿਆ ਕਿ ਮੁਖ ਮੰਤਰੀ ਭਗਵੰਤ ਮਾਨ ਦੁਆਰਾ ਬਹੁਤ ਜਲਦ ਹੀ ਮਹਿਲਾਵਾਂ ਨੂੰ 1100 ਰੁ. ਮਹੀਨਾ ਦੇਣ ਦਾ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ | ਇਸ ਦੇ ਨਾਲ ਹੀ ਡਾ. ਇਸ਼ਾਂਕ ਨੇ ਕਿਹਾ ਕਿ ਮਹਿਲਾਵਾਂ ਲਈ ਰੁਜ਼ਗਾਰ ਦੇ ਅਵਸਰ ਤੇ ਸਵੈ-ਰੁਜ਼ਗਾਰ ਦੇ ਲਈ ਲੋੜੀਂਦੀ ਜਾਣਕਾਰੀ ਅਤੇ ਟ੍ਰੇਨਿੰਗ ਮੁਹਈਆ ਕਰਵਾਉਣ ਲਈ ਵੀ ਉਹਨਾਂ ਵਲੋਂ ਕਦਮ ਚੁੱਕੇ ਜਾਣਗੇ |  

ਇਸ ਬੈਠਕ ਵਿਚ ਪਿੰਡ ਦੇ ਸਰਪੰਚ ਮੇਜਰ ਥਿਆੜਾ ਨੇ ਪਿੰਡ ਵਾਸੀਆਂ ਵਲੋਂ ਡਾ. ਇਸ਼ਾਂਕ ਦਾ ਸੁਆਗਤ ਕਰਦਿਆਂ ਕਿਹਾ ਕਿ ਅਹਿਰਾਣਾ ਨਿਵਾਸੀਆਂ ਵਿਚ ਹੀ ਨਹੀਂ ਸਗੋਂ ਸਾਰੇ ਹਲਕਾ ਵਾਸੀਆਂ ਵਿਚ ਡਾ. ਇਸ਼ਾਂਕ ਦੀ ਜਿੱਤ ‘ਤੇ ਖੁਸ਼ੀ ਦੀ ਲਹਿਰ ਹੈ ਅਤੇ ਲੋਕ ਉਹਨਾਂ ਦੇ ਜਿੱਤਣ ਤੋਂ ਬਾਅਦ ਪਿੰਡਾਂ ਵਿਚ ਦੌਰਿਆਂ ਨੂੰ ਲੈ ਕੇ ਵੀ ਬਹੁਤ ਉਤਸ਼ਾਹਤ ਹਨ | ਉਹਨਾਂ ਕਿਹਾ ਕਿ ਡਾ. ਇਸ਼ਾਂਕ ਦੇ ਪਿਤਾ ਸੰਸਦ ਮੈਂਬਰ ਡਾ. ਰਾਜ ਕੁਮਾਰ ਵੀ ਆਪਣੇ ਇਸੀ ਗੁਣ ਕਾਰਣ ਹਰਮਨ ਪਿਆਰੇ ਨੇਤਾ ਹਨ ਕਿ ਉਹ ਆਪਣੇ ਹਲਕੇ ਵਿਚ ਲਗਾਤਾਰ ਲੋਕਾਂ ਨਾਲ ਮਿਲ – ਵਰਤਣ ਬਣਾਏ ਰੱਖਦੇ ਹਨ ਅਤੇ ਸਾਨੂੰ ਖੁਸ਼ੀ ਹੈ ਕਿ ਸਾਡੇ ਨਵੇਂ ਵਿਧਾਇਕ ਡਾ. ਇਸ਼ਾਂਕ ਵੀ ਇਸੀ ਰਾਹ ‘ਤੇ ਚੱਲ ਰਹੇ ਹਨ |

1000
1000

Related posts

Leave a Reply