ਵੱਡੀ ਖ਼ਬਰ :: OPEN AI ਅਤੇ ਚੀਨ ਦੇ DEEPSEEK ਤੋਂ ਬਾਅਦ ਹੁਣ INDIAN AI ਜਲਦ ਲਾਂਚ ਹੋਵੇਗਾ

ਨਵੀਂ ਦਿੱਲੀ : – ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਮਾਈਕ੍ਰੋਬਲੌਗਿੰਗ ਪਲੇਟਫਾਰਮ ‘ਤੇ ਇਸ ਗੱਲ ਦਾ ਐਲਾਨ ਕਰ ਦਿੱਤਾ ਹੈ ਕਿ ਭਾਰਤ ਵੀ ਆਪਣਾ ਜਨਰੇਟਿਵ ਏਆਈ ਮਾਡਲ ਲਿਆਏਗਾ। ਭਾਰਤ ਨਵਾਂ ਏਆਈ ਮਾਡਲ ਤਿਆਰ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਵਿੱਚ ਜੁੱਟ ਗਿਆ ਹੈ।

ਅਸ਼ਵਿਨੀ ਵੈਸ਼ਨਵ ਨੇ ਇਸ ਬਾਰੇ ਜਾਣਕਾਰੀ ਉਤਕਰਸ਼ ਓਡੀਸ਼ਾ ਕੌਨਕਲੇਵ ਦੌਰਾਨ ਦਿੱਤੀ। ਜੇਕਰ ਭਾਰਤ ਸਰਕਾਰ ਦਾ ਜਨਰੇਟਿਵ ਏਆਈ ਮਾਡਲ ਆਉਂਦਾ ਹੈ, ਤਾਂ ਇਸਦੀ ਸਿੱਧੀ ਟੱਕਰ ਚੀਨੀ ਕੰਪਨੀ ਡੀਪਸੀਈਕੇ ਦੇ ਏਆਈ ਮਾਡਲ ਅਤੇ OpenAI ਦੁਆਰਾ ਤਿਆਰ ਕੀਤੇ ਚੈਟਜੀਪੀਟੀ ਨਾਲ ਹੋ ਸਕਦੀ ਹੈ। ਸਰਕਾਰ ਦੀ ਇਸ ਏਆਈ ਪਹਿਲਕਦਮੀ ਨੂੰ ਇੰਡੀਆ ਏਆਈ ਕੰਪਿਊਟ ਫੈਸਿਲਿਟੀ ਦੁਆਰਾ ਚਲਾਇਆ ਜਾਵੇਗਾ। ਇਸ ਫੈਸਿਲਿਟੀ ਨੇ ਦੇਸ਼ ਦੀਆਂ ਲੋੜਾਂ ਅਤੇ ਲਾਰਜ ਲੈਂਗਵੇਜ ਮਾਡਲ ਦੇ ਵਿਕਾਸ ਲਈ 18,000 ਜੀਪੀਯੂ ਹਾਸਲ ਕੀਤੇ ਹਨ। ਓਡੀਸ਼ਾ ਵਿੱਚ ਇੱਕ ਕਾਰਜਕ੍ਰਮ ਦੌਰਾਨ ਅਸ਼ਵਿਨੀ ਵੈਸ਼ਨਵ ਨੇ ਵਿਸ਼ਵ-ਪੱਧਰੀ ਸੈਮੀਕੰਡਕਟਰ ਅਤੇ ਏਆਈ ਇਕੋਸਿਸਟਮ ਵਿਕਸਿਤ ਕਰਨ ਦੀ ਯੋਜਨਾ ਬਾਰੇ ਦੱਸਿਆ। ਸਰਕਾਰ ਏਆਈ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਣ ਜਾ ਰਹੀ ਹੈ ਅਤੇ ਇਸ ਕੰਮ ਲਈ ਖੋਜ ਵਿੱਚ ਨਿਵੇਸ਼ ਕੀਤਾ ਜਾ ਰਿਹਾ ਹੈ।

ਨਿਵੇਸ਼ ਦਾ ਮੁੱਖ ਉਦੇਸ਼ ਵਿਦੇਸ਼ੀ ਏਆਈ ਮਾਡਲਾਂ ‘ਤੇ ਲੋਕਾਂ ਦੀ ਨਿਰਭਰਤਾ ਨੂੰ ਘੱਟ ਕਰਨਾ ਹੈ। ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਦੱਸਿਆ ਕਿ ਘੱਟੋ-ਘੱਟ 6 ਡਿਵੈਲਪਰ, ਸਟਾਰਟਅੱਪ ਅਤੇ ਟੀਮਾਂ ਅਗਲੇ ਚਾਰ ਤੋਂ 10 ਮਹੀਨਿਆਂ ਵਿੱਚ ਇਸ ਏਆਈ ਮਾਡਲ ਨੂੰ ਬਣਾਉਣ ਦੀ ਦਿਸ਼ਾ ਵਿੱਚ ਕੰਮ ਸ਼ੁਰੂ ਕਰ ਸਕਦੀਆਂ ਹਨ।

ਯਾਦ ਰਹੇ ਕਿ OpenAI ਨੇ 2022 ਵਿੱਚ ਏਆਈ ਮਾਡਲ ChatGPT ਲਾਂਚ ਕੀਤਾ ਸੀ, ਜਿਸਦੇ ਬਾਅਦ ਬਹੁਤ ਸਾਰੀਆਂ ਕੰਪਨੀਆਂ ਇਸ ਰੇਸ ਵਿੱਚ ਸ਼ਾਮਲ ਹੋ ਗਈਆਂ। ਹਾਲ ਹੀ ਵਿੱਚ ਚੀਨੀ ਕੰਪਨੀ ਡੀਪ ਸੀਕ ਨੇ ਬਹੁਤ ਘੱਟ ਲਾਗਤ ਵਿੱਚ ਇੱਕ ਅਜਿਹਾ ਏਆਈ ਮਾਡਲ ਤਿਆਰ ਕਰ ਲਿਆ ਹੈ, ਜਿਸਨੇ ਹਰ ਪਾਸੇ ਧਮਾਲ ਮਚਾ ਦਿੱਤਾ ਹੈ।

1000

Related posts

Leave a Reply