ਹੁਸ਼ਿਆਰਪੁਰ (ਆਦੇਸ਼ ) ਕੈਬਿਨੇਟ ਮੰਤਰੀ ਬ੍ਰਹਮ ਸ਼ੰਕਰ ਜ਼ਿਮਪਾ ਨੇ ਆਪ ਦੇ ਲੋਕ ਸਭਾ ਹਲਕੇ ਦੇ ਉਮੀਦਵਾਰ ਡਾਕਟਰ ਰਾਜ ਕੁਮਾਰ ਦੇ ਹੱਕ ਚ ਵਾਰਡ ਵਾਈਜ਼ ਚੋਣ ਪ੍ਰਚਾਰ ਵਰਦੀ ਗਰਮੀ ਚ ਵੀ ਹੋਰ ਭਖਾ ਦਿੱਤਾ ਹੈ। ਬੀਤੀ ਰਾਤ ਓਹਨਾ ਨੇ ਹੁਸ਼ਿਆਰਪੁਰ ਦੇ ਵਾਰਡ ਨੰਬਰ 45 , ਸੰਤ ਭਾਗ ਸਿੰਘ ਨਗਰ, ਦੋਗਾਣਾ ਕਲਾਂ ਦੇ ਨਿਵਾਸੀਆਂ ਨੂੰ ਸੰਬੋਧਨ ਕੀਤਾ। ਇਥੇ ਭੁਪਿੰਦਰ ਸਿੰਘ ਭਾਰਜ ਅਤੇ ਸੁਪ੍ਰੀਤ ਸਿੰਘ ਵੱਲੋਂ ਇਕ ਮਿੰਨੀ ਬੈਠਕ ਦਾ ਪੋਗ੍ਰਾਮ ਰੱਖਿਆ ਗਿਆ ਸੀ ਪਰ ਅਚਾਨਕ ਹਾਲ ਅਨੇਕਾਂ ਲੋਕਾਂ ਦੇ ਨਾਲ ਭਰ ਗਿਆ ਤੇ ਕੁੱਝ ਲੋਕਾਂ ਨੂੰ ਬਾਹਰ ਵੀ ਖਲੋਣਾ ਪੈ ਗਿਆ.
ਪ੍ਰਬੰਧਕਾਂ ਵਲੋਂ ਇਹ ਕਿਹਾ ਜਾ ਰਿਹਾ ਸੀ ਕਿ ਡਾਕਟਰ ਰਾਜ ਕੁਮਾਰ ਚੱਬੇਵਾਲ ਵੀ ਮੰਤਰੀ ਜ਼ਿਮਪਾ ਦੇ ਨਾਲ ਹੀ ਆ ਰਹੇ ਹਨ ਪਰ ਦੋ ਪ੍ਰਗਰਾਮ ਥੋੜੇ ਅੱਗੇ ਪਿੱਛੇ ਹੋਣ ਕਾਰਣ ਡਾਕਟਰ ਰਾਜ ਨਹੀਂ ਪਹੁੰਚ ਸਕੇ, ਲੋਕਾਂ ਨੇ ਓਹਨਾ ਦਾ ਇੰਤਜ਼ਾਰ ਤਾਂ ਕੀਤਾ ਪਰ ਕੈਬਿਨੇਟ ਮੰਤਰੀ ਬ੍ਰਹਮ ਸ਼ੰਕਰ ਜ਼ਿਮਪਾ ਨੇ ਓਹਨਾ ਦੀ ਮਜਬੂਰੀ ਦੱਸੀ ਤੇ ਆਪਣੀ ਵਾਰਤਾ ਲੋਕਾਂ ਨਾਲ ਸਾਂਝੀ ਕੀਤੀ।
ਓਹਨਾ ਕਿਹਾ ਕਿ ਡਾਕਟਰ ਰਾਜ ਕੁਮਾਰ ਚੱਬੇਵਾਲ ਪਿਛਲੇ 8 ਸਾਲਾਂ ਤੋਂ ਕਾਂਗਰਸ ਚ ਰਹੇ ਪਰ ਉਹ ਆਪਣੇ ਹਲਕੇ ਦਾ ਵਿਕਾਸ ਨਹੀਂ ਕਰ ਪਾ ਰਹੇ ਸਨ , ਮਾਯੂਸ਼ ਹੋ ਕੇ ਉਹ ਆਮ ਆਦਮੀ ਪਾਰਟੀ ਚ ਆ ਗਏ। ਬ੍ਰਹਮ ਸ਼ੰਕਰ ਜ਼ਿਮਪਾ ਨੇ ਕਿਹਾ ਕਿ ਪੰਜਾਬ ਦੇ ਲੋਕ ਮਾਨ ਸਰਕਾਰ ਵਿੱਚ ਵਿਸ਼ਵਾਸ ਪ੍ਰਗਟ ਕਰ ਰਹੇ ਹਨ ਕਿਉਂਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਸਮਾਜ ਭਲਾਈ ਦੀਆਂ ਸਕੀਮਾਂ ਲੋਕਾਂ ਵੱਲੋਂ ਪਸੰਦ ਕੀਤੀਆਂ ਜਾ ਰਹੀਆਂ ਹਨ।
ਜੇਕਰ ਇਕੱਲੇ ਬਿਜਲੀ ਦੇ ਬਿਲਾਂ ਦੀ ਗੱਲ ਕਰੀਏ ਤਾਂ ਹਰ ਪਰਿਵਾਰ ਦੇ ਹਰ ਮਹੀਨੇ ਕਰੀਬ ਹਜ਼ਾਰਾਂ ਰੁਪਏ ਬਚ ਰਹੇ ਹਨ ਤੇ ਬਿਜਲੀ ਵੀ ਨਿਰਵਿਘਨ ਆ ਰਹੀ ਹੈ। ਓਹਨਾ ਕਿਹਾ ਕਿ ਬਾਦਲਾਂ ਦੇ ਰਾਜ ਚ ਲੱਗ ਰਹੇ ਸਨ ਲੰਬੇ ਕੱਟ ਤੇ ਕਾਂਗਰਸ ਰਾਜ ਚ ਬਿਜਲੀ ਦੇ ਲੰਬੇ ਬਿੱਲ ਹਰ ਪਰਿਵਾਰ ਦੇ ਕੱਢ ਰਹੇ ਸੀ ਵੱਟ। ਪਰ ਮਾਨ ਸਰਕਾਰ ਨੇ ਆਉਂਦੀਆਂ ਹੀ ਬਿਜਲੀ ਫ੍ਰੀ ਕਰਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ। ਇਥੇ ਹੀ ਬੱਸ ਨਹੀਂ ਪਹਿਲੇ 2 ਸਾਲਾਂ ਚ 43 ਹਜ਼ਾਰ ਤੋਂ ਵੱਧ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਜਦੋਂ ਕਿ ਪਿਛਲੀਆਂ ਸਰਕਾਰਾਂ ਇਹ ਕੰਮ ਵੋਟਾਂ ਲੈਣ ਦੀ ਖਾਤਿਰ ਸੱਤਾ ਭੁਗਤਾਨ ਦੇ ਆਖਰੀ ਸਾਲ ਕਰਦਿਆਂ ਸਨ।
ਬ੍ਰਹਮ ਸ਼ੰਕਰ ਜ਼ਿਮਪਾ ਨੇ ਕਿਹਾ ਕਿ 450 ਕਰੋੜ ਹੁਸ਼ਿਆਰਪੁਰ ਮੈਡੀਕਲ ਕਾਲਜ ਵਾਸਤੇ ਮਾਨ ਸਰਕਾਰ ਨੇ ਖੁਦ ਦਿੱਤਾ ਹੈ ਅਤੇ 300 ਬੈਡ ਸਮੇਤ ਇਹ ਮੈਡੀਕਲ ਕਾਲਜ 2026 ਤੱਕ ਹਰ ਹਾਲਾਤ ਮੁਕੰਮਲ ਕਰ ਲਿਆ ਜਾਵੇਗਾ। ਓਹਨਾ ਕਿਹਾ ਕਿ ਹੁਸ਼ਿਆਰਪੁਰ ਤੋਂ 2-2 ਮੰਤਰੀ ਮੋਦੀ ਦੀ ਕੇਂਦਰ ਸਰਕਾਰ ਚ ਰਹੇ, ਪਰ ਕੰਮ ਏਨਾ ਦੁਕੀ ਦਾ ਨਹੀਂ ਕੀਤਾ, ਕੰਢੀ ਦੇ ਲੋਕਾਂ ਤੋਂ ਵੋਟਾਂ ਹਾਸਿਲ ਕਰਕੇ, ਕੰਢੀ ਦੇ ਗਰੀਬ ਲੋਕਾਂ ਦੀ ਸਾਰ ਤਕ ਨਹੀਂ ਲਈ। ਪਰ ਭਗਵੰਤ ਮਾਨ ਸਰਕਾਰ ਵਲੋਂ ਆਮ ਲੋਕਾਂ ਲਈ ਦਰਜਨਾਂ ਸਕੀਮਾਂ ਲੋਕਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਹਨ।
ਚੋਣ ਸਭਾ ਨੂੰ ਸੰਬੋਧਨ ਕਰਦਿਆਂ ਕੈਬਿਨੇਟ ਮੰਤਰੀ ਬ੍ਰਹਮ ਸ਼ੰਕਰ ਜ਼ਿਮਪਾ ਪੰਜਾਬ ਨੇ ਕਿਹਾ ਕਿ ਭਾਜਪਾ ਦੇ ਉਮੀਦਵਾਰ ਝੂਠ ਬੋਲ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਹ ਹਲਕੇ ਵਿੱਚ ਸਿਰਫ ਚੋਣਾਂ ਤੱਕ ਹਨ ਜਿਵੇਂ ਹੀ ਵੋਟਾਂ ਹੋ ਗਈਆਂ ਤਾਂ ਉਹ ਇਥੇ ਲੱਭਣੇ ਨਹੀਂ। ਓਹਨਾ ਕਿਹਾ ਕਿ ਭਾਜਪਾ ਮੰਤਰੀ ਹੁਸ਼ਿਆਰਪੁਰ ਤੋਂ ਜਲੰਧਰ ਤਕ ਦੀ ਸੜਕ ਕੇਂਦਰੀ ਮੰਤਰੀ ਹੋਣ ਦੇ ਬਾਵਜੂਦ ਨਹੀਂ ਬਣਵਾ ਸਕਿਆ ਤੇ ਲੋਕ ਖੱਜਲ ਖ਼ਾਰ ਹੁੰਦੇ ਰਹੇ ਤੇ ਅਖੀਰ ਮਾਨ ਸਰਕਾਰ ਨੇ ਆਪਣੇ ਕੋਲੋਂ 14 ਕਰੋੜ ਦੇ ਕੇ ਸੜਕ ਕੰਪਲੀਟ ਕਾਰਵਾਈ। ਓਹਨਾ ਕਿਹਾ ਕਿ ਜੇਕਰ ਵਿਕਾਸ ਚਾਹੁੰਦੇ ਹੋ ਤਾਂ ਡਾਕਟਰ ਰਾਜ ਜਿਤਾਓ, ਸੰਵਿਧਾਨ ਬਚਾਓ ਤੇ ਭਾਜਪਾ ਭਜਾਓ ।
ਉਹਨਾਂ ਕਿਹਾ ਕਿ ਹਲਕੇ ਦੇ ਪਿੰਡਾਂ ਵਿੱਚ ਵਿਕਾਸ ਪੱਧਰ ਵੱਡੀ ਪੱਧਰ ਤੇ ਚੱਲ ਰਹੇ ਹਨ। ਬਿਨਾਂ ਕਿਸੇ ਵਿਤਕਰੇਬਾਜ਼ੀ ਤੋਂ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਇਸ ਮੌਕੇ ਓਹਨਾ ਨਾਲ ਭੁਪਿੰਦਰ ਸਿੰਘ ਭਾਰਜ, ਸੁਪ੍ਰੀਤ ਸਿੰਘ, ਫਿਲਮ ਇੰਡਸਟਰੀ ਤੋਂ ਸ਼੍ਰੀ ਕੁਲਦੀਪ, ਕਰਨਲ ਸਿੰਘ, ਰਾਜਪੂਤ ਸੋਸਾਇਟੀ ਦੇ ਜਨਰਲ ਸਕੱਤਰ ਅਜੈ ਰਾਣਾ, ਸਤਵੰਤ ਸਿਆਣ , ਅਮਰਜੋਤ ਸਿੰਘ, ਸ਼੍ਰੀ ਮੁਥਨੇਜਾ ਤੇ ਹੋਰ ਅਨੇਕਾਂ ਮੋਹਤਬਾਰ ਸ਼ਾਮਿਲ ਸਨ।
FILM PRODUCER KULDEEP AND EDITOR ADESH (CDT NEWS)
- ਜ਼ਮੀਨੀ ਕਬਜ਼ੇ ਨੂੰ ਲੈ ਕੇ ਝਗੜਾ: ਦੋ ਧਿਰਾਂ ਵਿਚਕਾਰ ਗੋਲੀਬਾਰੀ, ਤਿੰਨ ਜ਼ਖ਼ਮੀ
- ਪੰਜਾਬ ਸਰਕਾਰ ਨੇ ਬੁਢਾਪਾ ਸਕੀਮ ਵਾਸਤੇ 4000 ਕਰੋੜ ਰੁਪਏ ਦਾ ਰੱਖਿਆ ਬਜਟ
- ਮਹਾਰਾਸ਼ਟਰ ਵਿੱਚ ਵੋਟਰ ਲਿਸਟ ਵਿੱਚ ਗੜਬੜੀ ਦੀ ਜਾਂਚ ਕਰਨ ਲਈ ਵਿਸ਼ੇਸ਼ ਟੀਮ ਬਣਾਈ
- 5 ਫਰਵਰੀ ਨੂੰ ਛੁੱਟੀ ਸਰਕਾਰੀ ਛੁੱਟੀ ਘੋਸ਼ਿਤ
- Punjab Police Promotions : 727 Personnel Elevated by DIG Sidhu
- ਵੱਡੀ ਖਬਰ :: ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ 55.45 ਕਰੋੜ ਰੁਪਏ ਦੀ ਰਾਸ਼ੀ ਜਾਰੀ, 86583 ਵਿਦਿਆਰਥੀਆਂ ਨੂੰ ਮਿਲੇਗਾ ਲਾਭ

EDITOR
CANADIAN DOABA TIMES
Email: editor@doabatimes.com
Mob:. 98146-40032 whtsapp