ਵੱਡੀ ਖ਼ਬਰ : ਜਲੰਧਰ ਪੁਲਿਸ ਨੇ ਲਾਡੋਵਾਲ ਟੋਲ ਪਲਾਜ਼ਾ ‘ਤੇ ਹੋਈ 23.50 ਲੱਖ ਦੀ ਲੁੱਟ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰਿਆਂ ਕੀਤਾ ਕਾਬੂ

ਜਲੰਧਰ : ਜਲੰਧਰ ਦੇਹਾਤ ਪੁਲਿਸ ਨੇ ਲਾਡੋਵਾਲ ਟੋਲ ਪਲਾਜ਼ਾ ‘ਤੇ ਹੋਈ 23.50 ਲੱਖ ਦੀ ਲੁੱਟ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰਿਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।
ਜਾਂਚ ਤੋਂ ਪਤਾ ਲੱਗਾ ਹੈ ਕਿ ਘਟਨਾ ਦਾ ਮਾਸਟਰ ਮਾਈਂਡ ਟੋਲ ਪਲਾਜ਼ਾ ‘ਤੇ ਹੀ ਐਂਬੂਲੈਂਸ ਚਲਾ ਰਿਹਾ ਇਕ ਬਜ਼ੁਰਗ ਕਰਮਚਾਰੀ ਹੈ।
ਪੁਲੀਸ ਘਟਨਾ ਦੇ ਮਾਸਟਰ ਮਾਈਂਡ ਸਮੇਤ ਤਿੰਨ ਲੁਟੇਰਿਆਂ ਦੀ ਭਾਲ ਕਰ ਰਹੀ ਹੈ।



ਦੱਸ ਦੇਈਏ ਕਿ ਫਿਲੌਰ ਦੇ ਬੱਸ ਸਟੈਂਡ ਨੇੜੇ ਦਿਨ ਦਿਹਾੜੇ ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਸੁਧਾਕਰ ਤੋਂ ਲੁਟੇਰਿਆਂ ਨੇ 23.50 ਲੱਖ ਦੀ ਨਕਦੀ ਲੁੱਟ ਲਈ ਸੀ।

ਜਲੰਧਰ ਦਿਹਾਤੀ ਦੇ ਐੱਸ.ਐੱਸ.ਪੀ. ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਲੁੱਟ ਦੀ ਘਟਨਾ ਨੂੰ ਟਰੇਸ ਕਰਨ ਲਈ ਐੱਸ.ਪੀ. ਇਨਵੈਸਟੀਗੇਸ਼ਨ ਮਨਪ੍ਰੀਤ ਢਿੱਲੋਂ ਦੀ ਅਗਵਾਈ ਹੇਠ



ਡੀ.ਐਸ.ਪੀ. ਫਿਲੌਰ ਜਗਦੀਸ਼ ਰਾਜ, ਐੱਸ.ਐੱਚ.ਓ. ਹਰਜਿੰਦਰ ਸਿੰਘ ਦੀ ਟੀਮ ਦਾ ਗਠਨ ਕੀਤਾ ਗਿਆ ਸੀ ।

ਐਸ.ਐਸ.ਪੀ. ਨੇ ਦੱਸਿਆ ਕਿ ਪੁਲਿਸ ਟੀਮ ਨੇ ਸਪੈਸ਼ਲ ਆਪ੍ਰੇਸ਼ਨ ਦੌਰਾਨ ਮਨਪ੍ਰੀਤ ਸੱਲਣ ਵਾਸੀ ਮਹਿਰਾਮਪੁਰ ਬਟੌਲੀ, ਬੰਗਾ, ਸ਼ਹੀਦ ਭਗਤ ਸਿੰਘ ਨਗਰ ਗੁਰਜੀਤ ਸਿੰਘ ਉਰਫ਼ ਵਿੱਕੀ ਵਾਸੀ ਲੁਹਾਰਾਂ, ਗੁਰਾਇਆ ਨੂੰ ਗਿ੍ਫ਼ਤਾਰ ਕੀਤਾ | ਪੁਲਸ ਨੇ ਦੋਵਾਂ ਕੋਲੋਂ 2 ਲੱਖ ਰੁਪਏ ਬਰਾਮਦ ਕੀਤੇ ਹਨ.

ਐਸ.ਐਸ.ਪੀ. ਮੁਖਵਿੰਦਰ ਭੁੱਲਰ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਵਾਰਦਾਤ ਦਾ ਮਾਸਟਰ ਮਾਈਂਡ ਵਿਪਨ ਕੁਮਾਰ ਪੁੱਤਰ ਗਿਆਨ ਚੰਦ ਵਾਸੀ ਪਿੰਡ ਘੁੜਕਾ ਗੁਰਾਇਆ ਹੈ।

ਵਿਪਨ ਕੁਮਾਰ ਨੇ ਆਪਣੇ ਸਾਥੀ ਧਰਮਿੰਦਰ ਉਰਫ ਸੰਨੀ ਵਾਸੀ ਭੜੋਂ ਮਜਾਰਾ, ਸ਼ਹੀਦ ਭਗਤ ਸਿੰਘ ਨਗਰ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਰਵੇ ਸਿੰਘ ਵਾਸੀ ਭਾਣੋਕੀ, ਫਗਵਾੜਾ ਨਾਲ ਮਿਲ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਐਸ.ਐਸ.ਪੀ. ਮੁਖਵਿੰਦਰ ਭੁੱਲਰ ਅਨੁਸਾਰ ਲੁੱਟ ਦੀ ਵਾਰਦਾਤ ਲਈ ਮਾਸਟਰ ਮਾਈਂਡ ਵਿਪਨ ਕੁਮਾਰ ਨੇ ਮਨਪ੍ਰੀਤ ਸੱਲਣ ਅਤੇ ਗੁਰਜੀਤ ਸਿੰਘ ਨੂੰ 2 ਲੱਖ ਰੁਪਏ ਦਿੱਤੇ ਸਨ।

ਦੋਵਾਂ ਮੁਲਜ਼ਮਾਂ ਨੇ ਦੱਸਿਆ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵਿਪਨ ਅਤੇ ਉਸ ਦਾ ਸਾਥੀ 2 ਲੱਖ ਰੁਪਏ ਦੇ ਕੇ ਫਰਾਰ ਹੋ ਗਏ।
ਐਸ.ਐਸ.ਪੀ. ਮੁਖਵਿੰਦਰ ਭੁੱਲਰ ਨੇ ਦੱਸਿਆ ਕਿ ਵਿਪਨ, ਧਰਮਿੰਦਰ ਅਤੇ ਗੁਰਪ੍ਰੀਤ ਗੋਪੀ ਦੀ ਭਾਲ ਜਾਰੀ ਹੈ। ਇੱਕ ਸਵਾਲ ਦੇ ਜਵਾਬ ਵਿੱਚ ਐੱਸ.ਐੱਸ.ਪੀ. ਨੇ ਦੱਸਿਆ ਕਿ ਲੁੱਟ ਦੀ ਬਾਕੀ ਰਕਮ ਇਨ੍ਹਾਂ ਲੁਟੇਰਿਆਂ ਕੋਲ ਹੈ।.

ਐਸ.ਐਸ.ਪੀ. ਨੇ ਦੱਸਿਆ ਕਿ ਅਸਲ ‘ਚ ਘਟਨਾ ਦਾ ਮਾਸਟਰ ਮਾਈਂਡ ਵਿਪਨ ਕੁਮਾਰ ਟੋਲ ਪਲਾਜ਼ਾ ‘ਤੇ ਹੀ ਐਂਬੂਲੈਂਸ ਚਲਾਉਂਦਾ ਸੀ। ਜਿਸ ਕਾਰਨ ਉਸ ਨੂੰ ਪਤਾ ਸੀ ਕਿ ਐਤਵਾਰ ਤੋਂ ਬਾਅਦ ਮੁਲਾਜ਼ਮ ਬੈਂਕ ਵਿੱਚ ਪੇਮੈਂਟ ਜਮ੍ਹਾ ਕਰਵਾਉਣ ਲਈ ਟੋਲ ਪਲਾਜ਼ਾ ’ਤੇ ਜਾਂਦੇ ਹਨ।

ਇਸ ਦਾ ਫਾਇਦਾ ਉਠਾਉਂਦੇ ਹੋਏ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਐਸ.ਐਸ.ਪੀ. ਨੇ ਦੱਸਿਆ ਕਿ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

Related posts

Leave a Reply