ਵੱਡੀ ਖ਼ਬਰ: ਜਿਉਲਰ ਦੀ ਦੁਕਾਨ ’ਚ ਕੰਮ ਕਰਦੇ ਕਾਂਗਰਸੀ ਕੌਂਸਲਰ ਦੇ ਬੇਟੇ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰੀਆਂ

ਗੁਰਦਾਸਪੁਰ, 25 ਅਪ੍ਰੈਲ : ਧਾਰੀਵਾਲ ’ਚ ਇਕ ਜਿਉਲਰ ਦੀ ਦੁਕਾਨ ’ਚ ਕੰਮ ਕਰਦੇ ਮੌਜੂਦਾ ਕੌਂਸਲਰ ਦੇ ਬੇਟੇ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਅਮਿਤ ਨਾਂ ਦੇ ਕੌਂਸਲਰ ਪੁੱਤਰ ਨੂੰ ਪਹਿਲਾਂ ਗੁਰਦਾਸਪੁਰ ਅਤੇ ਫੇਰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇਉਸਦਾ ਦਾ ਇਲਾਜ ਚਲ ਰਿਹਾ ਹੈ। 

ਜਾਣਕਾਰੀ ਅਨੁਸਾਰ  ਅਮਿਤ ਸ਼ਹਿਰ ਅੰਦਰ  ਪੁਰਾਣੇ ਬੱਸ ਸਟੈਂਡ ਦੇ ਨੇੜੇ ਆਪਣੀ ਸੁਨਿਆਰੇ ਦੀ ਦੁਕਾਨ ਬੰਦ ਕਰ ਕੇ ਰਾਤ 9 ਵਜੇ ਦੇ ਕਰੀਬ ਵਾਪਸ ਘਰ ਜਾਣ ਲੱਗਾ  ਹੀ ਸੀ ਕਿ ਉਸ ਤੇ ਅਣਪਛਾਤੇ ਵੱਲੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਤਿੰਨ ਗੋਲੀਆਂ ਲੱਗਣ ਨਾਲ ਅਮਿਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਅਮਿਤ ਦੇ ਪਿਤਾ ਰਜਿੰਦਰ ਧੁੰਨਾ ਧਾਰੀਵਾਲ ਨਗਰ ਕੌਂਸਲ ਵਿੱਚ ਕਾਂਗਰਸ ਪਾਰਟੀ ਦੀ ਟਿਕਟ ’ਤੇ ਚੋਣ ਜਿੱਤ ਕੇ ਕੌਂਸਲਰ ਬਣੇ ਸਨ।

 ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਖੋਲ ਬਰਾਮਦ ਕੀਤੇ ਗਏ ਹਨ.

 

subsribe share and like for latest updates

Related posts

Leave a Reply