ਵੱਡੀ ਖ਼ਬਰ : ਡਰਾਈਵਰ ਨੂੰ ਅਚਾਨਕ ਅਟੈਕ ਆਉਣ ਕਾਰਨ ਬੱਸ ਬੇਕਾਬੂ ਹੋ ਕੇ  ਲੋਕਾਂ ‘ਤੇ ਚੜ੍ਹ ਗਈ, ਚਾਰ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ

ਨਵਾਂਸ਼ਹਿਰ, 10 ਅਕਤੂਬਰ :
ਨਵਾਂਸ਼ਹਿਰ ਜ਼ਿਲ੍ਹੇ ‘ਚ ਪੈਂਦੇ ਬੰਗਾ ਦੇ ਗੜ੍ਹਸ਼ੰਕਰ ਚੌਕ ਨਜ਼ਦੀਕ ਪਨਬੱਸ ਦੀ ਰੋਡਵੇਜ਼ ਬੱਸ ਨੇ ਚਾਰ ਵਿਅਕਤੀਆਂ ਨੂੰ ਕੁਚਲ ਦਿੱਤਾ ਹੈ ਜਿਸ ਕਰਨ ਚਾਰੇ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਇਸ ਹਾਦਸੇ ‘ਚ ਕੁਝ ਹੋਰ ਲੋਕ ਜ਼ਖਮੀ ਵੀ ਹੋਏ ਹਨ। ਰੋਡਵੇਜ਼ ਦੀ ਇਹ ਬੱਸ ਜਲੰਧਰ ਤੋਂ ਚੰਡੀਗੜ੍ਹ ਜਾ ਰਹੀ ਸੀ।

 ਜਾਣਕਾਰੀ ਅਨੁਸਾਰ ਡਰਾਈਵਰ ਨੂੰ ਅਚਾਨਕ ਅਟੈਕ ਆਉਣ ਕਾਰਨ ਬੱਸ ਬੇਕਾਬੂ ਹੋ ਕੇ  ਲੋਕਾਂ ‘ਤੇ ਚੜ੍ਹ ਗਈ ਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ।

 

Related posts

Leave a Reply