ਵੱਡੀ ਖ਼ਬਰ : ਡਿਊਟੀ ਦੇ ਰਹੇ ਪੁਲਸ ਮੁਲਾਜ਼ਮ ਨੂੰ ਗੋਲੀ ਲੱਗੀ

ਲੁਧਿਆਣਾ, 18 ਅਗਸਤ : 

ਲੁਧਿਆਣਾ ਵਿਖੇ ਪੁਲਸ ਲਾਈਨ ‘ਚ ਡਿਊਟੀ ਦੇ ਰਹੇ ਇਕ ਪੁਲਸ ਮੁਲਾਜ਼ਮ ਨੂੰ ਗੋਲੀ ਲੱਗੀ ਹੈ.  ਸ਼ੱਕੀ ਹਾਲਾਤਾਂ ‘ਚ  ਗੋਲੀ ਲੱਗਣ ਤੋਂ ਬਾਅਦ ਮੁਲਾਜ਼ਮ ਆਪ ਹੀ ਐਕਟਿਵਾ ਚਲਾ ਕੇ ਸਵੇਰੇ ਤੜਕੇ 4 ਵਜੇ ਘਰ ਪਹੁੰਚਿਆ ਪਰ ਜਖਮੀ ਹੋਣ ਕਾਰਨ ਉਹ ਘਰ ਦੇ ਬਾਹਰ ਗੇਟ ਕੋਲ ਹੀ ਡਿੱਗ ਪਿਆ।

ਵੇਖਦੇ ਸਾਰ ਹੀ ਉਸਦੇ  ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਫੋਰਟਿਸ ਹਸਪਤਾਲ ਲੈ ਕੇ ਗਏ।

ਪੁਲੀਸ ਮੁਲਾਜ਼ਮ ਦੀ ਪਛਾਣ ਗੁਰਵਿੰਦਰ ਸਿੰਘ  ਦੇ ਰੂਪ ‘ਚ ਹੋਈ ਹੈ।ਹਸਪਤਾਲ ‘ਚ ਗੁਰਵਿੰਦਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਹੋਇਆ ਹੈ।

ਮੁਢਲੀ ਜਾਣਕਾਰੀ ਅਨੁਸਾਰ ਗੁਰਵਿੰਦਰ ਦੀ ਛਾਤੀ ਵਿੱਚ ਗੋਲੀ ਵੱਜੀ ਹੈ।

pls like share ans subscribe

Related posts

Leave a Reply