ਵੱਡੀ ਖ਼ਬਰ : ਤਰੱਕੀ ਦੇ ਬਾਵਜੂਦ 35 ਦੇ ਕਰੀਬ ਡੀਐੱਸਪੀਜ਼ ਸੱਤ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਤਾਇਨਾਤੀ ਲਈ ਤਰਸੇ

ਚੰਡੀਗੜ੍ਹ  : ਪੰਜਾਬ ’ਚ ਜਨਵਰੀ 2023 ’ਚ ਇੰਸਪੈਕਟਰਾਂ ਤੋਂ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐੱਸਪੀਜ਼) ਪਦਉੱਨਤ ਹੋਏ 35 ਦੇ ਕਰੀਬ ਡੀਐੱਸਪੀਜ਼ ਸੱਤ ਮਹੀਨੇ ਬਾਅਦ ਵੀ  ਹਾਲੇ ਤਕ ਤਾਇਨਾਤੀ ਲਈ ਸਰਕਾਰ ਦੇ ਹੁਕਮਾਂ ਦੀ ਉਡੀਕ ਚ ਤਣਾਅ ਦਾ ਸ਼ਿਕਾਰ ਹੋ ਰਹੇ ਹਨ।  ਜਾਣਕਾਰੀ ਅਨੁਸਾਰ ਇਨ੍ਹਾਂ ਡੀਐੱਸਪੀਜ਼ ਨੂੰ 10 ਜਨਵਰੀ 2023 ਨੂੰ ਵਧੀਕ ਪ੍ਰਮੁੱਖ ਸਕੱਤਰ ਗ੍ਰਹਿ ਦੇ ਹੁਕਮਾਂ ਅਨੁਸਾਰ ਤਰੱਕੀ ਮਿਲੀ ਸੀ ।

ਇਸ ਅਨੁਸਾਰ ਉਨ੍ਹਾਂ ਨੂੰ ਪੇ ਗਰੇਡ ਵੀ ਮਿਲਣੀ ਸ਼ੁਰੂ ਹੋ ਗਈ  ਤੇ ਕਈ ਅਜਿਹੇ ਵੀ ਹਨ ਜਿਨ੍ਹਾਂ ਨੂੰ ਨਹੀਂ ਮਿਲ ਰਹੀ ਹੈ.

ਸਰਕਾਰ ਦੇ ਇਸ ਰਵਈਏ ਕਾਰਨ ਏਨਾ ਨੂੰ   ਕਿਸੇ ਵੀ ਜ਼ਿਲ੍ਹੇ ’ਚ ਤਾਇਨਾਤ ਨਾ ਕੀਤੇ ਜਾਣ ਕਾਰਨ ਇਹਨਾ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਓੰਕੇ ਓਹਨਾ ਤੋਂ ਵਿਭਾਗ ਵੱਲੋਂ ਅੰਦਰ ਖਾਤੇ ਇੰਸਪੈਕਟਰ ਵਜੋਂ ਸੇਵਾਵਾਂ ਲਈਆਂ ਜਾ ਰਹੀਆਂ ਹਨ।

ਸੀਨੀਅਰ ਅਧਿਕਾਰੀਆਂ  ਦਾ ਮੰਨਣਾ ਹੈ ਕਿ ਇਹ ਪਹਿਲੀ ਵਾਰ ਹੈ ਕਿ ਤਰੱਕੀ ਦੇ ਮਾਮਲਿਆਂ ’ਚ ਨਿਯੁਕਤੀਆਂ ਵਿਚ ਦੇਰੀ ਹੋ ਰਹੀ ਹੈ ਹਾਲਾਂਕਿ ਐੱਸਪੀ  ਤੇ  ਐੱਸਐੱਸਪੀ ਵਜੋਂ ਤਰੱਕੀ ਪ੍ਰਾਪਤ ਕਰਨ ਵਾਲਿਆਂ ਦੀ ਤਾਇਨਾਤੀ ਹੋ ਚੁੱਕੀ ਹੈ। ਪਿਛਲੀ ਵਾਰ ਡੀਐੱਸਪੀਜ਼ ਦੇ ਫੇਰਬਦਲ ਦੀ ਸੂਚੀ ਨੂੰ ਘੱਟੋ-ਘੱਟ ਤਿੰਨ ਵਾਰ ਅੰਤਿਮ ਰੂਪ ਦਿੱਤਾ ਗਿਆ ਤੇ ਹਰ ਵਾਰ ਵੱਖ-ਵੱਖ ਕਾਰਨਾਂਦੇ ਚਲਦਿਆਂ ਇਸ ਕੰਮ  ’ਚ ਦੇਰੀ ਹੋ ਰਹੀ ਹੈ।

Related posts

Leave a Reply