ਵੱਡੀ ਖ਼ਬਰ : ਦੋ ਧੜਿਆਂ ਵਿਚਾਲੇ ਜ਼ਬਰਦਸਤ ਗੋਲੀਬਾਰੀ, ਇਕ ਨੌਜਵਾਨ ਦੀ ਮੌਤ, ਦੋ ਗੰਭੀਰ ਜ਼ਖਮੀ

FIRING IN AMRITSAR 

ਅੰਮ੍ਰਿਤਸਰ : ਦੀਵਾਲੀ ਦੀ ਰਾਤ ਕਰੀਬ 2 ਵਜੇ ਦੋ ਧੜਿਆਂ ਵਿਚਾਲੇ ਕਟੜਾ ਦੂਲੋ ‘ਚ  ਜ਼ਬਰਦਸਤ ਗੋਲੀਬਾਰੀ ਹੋਈ। ਇਸ ਗੋਲੀਬਾਰੀ ‘ਚ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੋ  ਗੰਭੀਰ ਜ਼ਖਮੀ ਹੋ ਗਏ।   ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਜਦਕਿ ਇਕ ਲਾਪਤਾ ਹੈ। । ਘਟਨਾ ਦੀ ਸੂਚਨਾ ਮਿਲਦੇ ਹੀ ਸੋਮਵਾਰ ਸਵੇਰੇ ਏਡੀਸੀਪੀ ਤਿੰਨ ਅਭਿਮਨਿਊ ਰਾਣਾ, ਏਸੀਪੀ ਸੁਰਿੰਦਰ ਸਿੰਘ ਤੇ ਥਾਣਾ ਡੀ ਡਿਵੀਜ਼ਨ ਦੇ ਇੰਚਾਰਜ ਸਰਮੇਲ ਸਿੰਘ ਮੌਕੇ ’ਤੇ ਪੁੱਜੇ।

ਲੋਕਾਂ ਮੁਤਾਬਕ ਇਲਾਕੇ ‘ਚ ਦੋਵਾਂ ਪਾਸਿਆਂ ਤੋਂ 40 ਦੇ ਕਰੀਬ ਗੋਲ਼ੀਆਂ ਚੱਲੀਆਂ। ਹਮਲਾਵਰ ਰਾਤ ਸਮੇਂ ਇਲਾਕੇ ‘ਚ ਚੱਲ ਰਹੇ ਜੂਏ ਦੀ ਰਕਮ ਲੁੱਟਣ ਪਹੁੰਚੇ ਸਨ। ਇਸ ਦੌਰਾਨ ਜਦੋਂ ਉਨ੍ਹਾਂ ਨੇ ਜੂਆ ਖੇਡਣ ਵਾਲਿਆਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਤੇ ਜੂਆ ਖੇਡ ਰਹੇ ਲੋਕਾਂ ਵਿਚਕਾਰ ਝੜਪ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਦੋਵਾਂ ਪਾਸਿਓਂ ਗੋਲ਼ੀਬਾਰੀ ਹੋਈ। ਪੁਲਿਸ ਨੇ ਕਈ ਲੋਕਾਂ ਨੂੰ ਹਿਰਾਸਤ ‘ਚ ਲਿਆ ਹੈ। ਮ੍ਰਿਤਕ ਦੀ ਪਛਾਣ ਅਰੁਣ ਵਾਸੀ ਪੰਡੋਰੀ ਵੜੈਚ  ਵਜੋਂ ਹੋਈ ਹੈ।

Related posts

Leave a Reply