ਵੱਡੀ ਖ਼ਬਰ : ਪੁਲਸ ਨੇ ਫਗਵਾੜਾ ‘ਚ ਵਿਦੇਸ਼ੀ ਲੜਕੀਆਂ ਦੇ ਸੈਕਸ ਰੈਕੇਟ ਦਾ ਪਰਦਾਫਾਸ਼ ਕਰਦਿਆਂ 9 ਵਿਦੇਸ਼ੀ ਅਤੇ 4 ਭਾਰਤੀ ਲੜਕੀਆਂ ਸਮੇਤ 26 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ

ਕਪੂਰਥਲਾ :
ਕਪੂਰਥਲਾ ਪੁਲਸ ਨੇ ਫਗਵਾੜਾ ‘ਚ ਵਿਦੇਸ਼ੀ ਲੜਕੀਆਂ ਦੇ ਸੈਕਸ ਰੈਕੇਟ ਦਾ ਪਰਦਾਫਾਸ਼ ਕਰਦਿਆਂ 9 ਵਿਦੇਸ਼ੀ ਅਤੇ 4 ਭਾਰਤੀ ਲੜਕੀਆਂ ਸਮੇਤ 26 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੀ ਸਤਨਾਮਪੁਰਾ ਥਾਣੇ ਵਿੱਚ ਸਾਰਿਆਂ ਦੇ ਖ਼ਿਲਾਫ਼ 2 ਵੱਖ-ਵੱਖ ਐਫਆਈਆਰ ਦਰਜ ਕੀਤੀਆਂ ਗਈਆਂ ਹਨ।

ਦੋਵਾਂ ਐਫਆਈਆਰਜ਼ ਵਿੱਚ ਜਲੰਧਰ ਅਤੇ ਅੰਮ੍ਰਿਤਸਰ ਦੇ ਰਹਿਣ ਵਾਲੇ ਵਿਅਕਤੀਆਂ ਨੂੰ ਕਿੰਗਪਿਨ ਦੱਸਿਆ ਗਿਆ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ 9 ਵਿਦੇਸ਼ੀ ਪਾਸਪੋਰਟ, 29 ਮੋਬਾਈਲ ਫੋਨ ਅਤੇ ਕਰੀਬ 45 ਹਜ਼ਾਰ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ।

ਐਸਐਸਪੀ ਕਪੂਰਥਲਾ ਵਤਸਲਾ ਗੁਪਤਾ ਅਨੁਸਾਰ ਐਸਪੀ ਫਗਵਾੜਾ ਰੁਪਿੰਦਰ ਕੌਰ ਭੱਟੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜਲੰਧਰ-ਫਗਵਾੜਾ ਹਾਈਵੇ ‘ਤੇ ਐਲਪੀਯੂ ਯੂਨੀਵਰਸਿਟੀ ਨੇੜੇ ਲਾਅ ਗੇਟ ਨੇੜੇ ਇੱਕ ਵੱਡੇ ਪੱਧਰ ਦਾ ਸੈਕਸ ਰੈਕੇਟ ਚੱਲ ਰਿਹਾ ਹੈ। ਸੂਚਨਾ ਦੇ ਤੁਰੰਤ ਬਾਅਦ ਫਗਵਾੜਾ ਪੁਲਸ ਦੀਆਂ ਵੱਖ-ਵੱਖ ਟੀਮਾਂ ਉਕਤ ਇਲਾਕੇ ‘ਚ ਪਹੁੰਚ ਗਈਆਂ ਅਤੇ ਸੂਚਨਾ ਦੇ ਸਹੀ ਹੋਣ ਦੀ ਪੁਸ਼ਟੀ ਹੋਣ ‘ਤੇ ਪੁਲਸ ਟੀਮਾਂ ਨੇ ਛਾਪੇਮਾਰੀ ਕੀਤੀ। ਛਾਪੇਮਾਰੀ ਟੀਮ ਵਿੱਚ 30 ਤੋਂ ਵੱਧ ਪੁਲੀਸ ਮੁਲਾਜ਼ਮ ਇਕੱਠੇ ਪੁੱਜੇ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੈਕਸ ਰੈਕੇਟ ਚਲਾਉਣ ਵਾਲੇ ਲੋਕਾਂ ਦੀ ਗਿਣਤੀ 20 ਤੋਂ ਵੱਧ ਸੀ। 

ਐਸਐਸਪੀ ਅਨੁਸਾਰ ਪੀਜੀ ਦੀ ਆੜ ਵਿੱਚ ਇੱਕ ਸੈਕਸ ਰੈਕੇਟ ਚਲਾਇਆ ਜਾ ਰਿਹਾ ਸੀ, ਜਿਸ ਵਿੱਚ ਵਿਦੇਸ਼ੀ ਕੁੜੀਆਂ ਦੀ ਅਹਿਮ ਭੂਮਿਕਾ ਸੀ। ਵਿਦੇਸ਼ੀ ਨਾਗਰਿਕਾਂ ਲਈ ਪੀਜੀ ਆਸਾਨੀ ਨਾਲ ਉਪਲਬਧ ਸਨ ਕਿਉਂਕਿ ਉਨ੍ਹਾਂ ਨੇ ਚੰਗੇ ਪੈਸੇ ਅਦਾ ਕੀਤੇ ਸਨ। 

ਜ਼ਿਆਦਾਤਰ ਲੋਕਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਹਰ ਕੋਈ ਹੋਰ ਪੈਸੇ ਕਮਾਉਣ ਲਈ ਇਹ ਕੰਮ ਕਰ ਰਿਹਾ ਸੀ। ਇਸ ਤੋਂ ਇਲਾਵਾ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਵਿਰੁੱਧ ਵਿਦੇਸ਼ੀ ਕਾਨੂੰਨ ਦੀ ਧਾਰਾ 14 ਵੀ ਜੋੜ ਦਿੱਤੀ ਗਈ ਹੈ। ਜੋ ਆਪਣੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ।

 

1000

ਪੁੱਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਫੜੇ ਗਏ ਮੁਲਜ਼ਮਾਂ ‘ਚੋਂ ਕੁਝ ਦਲਾਲ ਵੀ ਹਨ। ਜੋ ਇਸ ਸੈਕਸ ਰੈਕੇਟ ਲਈ ਗਾਹਕਾਂ ਨੂੰ ਲੈ ਕੇ ਆਉਂਦੇ ਸਨ ਅਤੇ ਉਹ ਲਾਅ  ਦੇ ਗੇਟ ਤੋਂ ਲੰਘਣ ਵਾਲੇ ਲੋਕਾਂ ਨੂੰ ਉਨ੍ਹਾਂ ਦੀਆਂ ਫੋਟੋਆਂ ਦਿਖਾ ਕੇ ਲੜਕੀਆਂ ਨਾਲ ਮਿਲੌਂਦੇ ਸਨ। ਜਿਸ ਤੋਂ ਬਾਅਦ ਉਹ ਪੈਸਿਆਂ ਲਈ ਉਨ੍ਹਾਂ ਨਾਲ ਸੌਦਾ ਕਰਦੇ ਸਨ। ਪੈਸਿਆਂ ਦੀ ਸੈਟਿੰਗ  ਹੋਣ ਤੋਂ ਬਾਅਦ  ਪੀਜੀ ਵਿੱਚ ਗਾਹਕਾਂ ਨੂੰ ਭੇਜ ਦਿੱਤਾ ਗਿਆ।ਦੀਪਕ ਬਹਿਲ ਉਰਫ਼ ਆਸ਼ੀਸ਼ ਵਾਸੀ ਭਵਾਨੀ ਨਗਰ, ਮਜੀਠਾ ਰੋਡ, ਅੰਮ੍ਰਿਤਸਰ ਨੂੰ ਐਫਆਈਆਰ ਵਿੱਚ ਨਾਮਜ਼ਦ ਕੀਤਾ ਗਿਆ ਹੈ। ਦੂਜੀ ਐਫਆਈਆਰ ਵਿੱਚ ਲਵਿਤ ਪਰਾਸ਼ਰ ਉਰਫ ਲਵਿਤ ਪੰਡਿਤ ਵਾਸੀ ਬਿਲਗਾ, ਜਲੰਧਰ ਦਾ ਨਾਮ ਦਰਜ ਕੀਤਾ ਗਿਆ ਹੈ। ਮੁਲਜ਼ਮ ਗਾਹਕਾਂ ਦੀ ਮੰਗ ਅਨੁਸਾਰ ਪੈਸੇ ਲੈ ਲੈਂਦਾ ਸੀ। ਐਸਐਸਪੀ ਗੁਪਤਾ ਨੇ ਦੱਸਿਆ ਕਿ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

Related posts

Leave a Reply