ਵੱਡੀ ਖ਼ਬਰ : ਮੋਹਾਲੀ :: ਪੁਲਿਸ ਤੇ ਗੈਂਗਸਟਰਾਂ ਦਰਮਿਆਨ ਗੋਲੀਬਾਰੀ, DSP ਦੇ ਗੋਲੀ ਲੱਗੀ, 3 ਗੈਂਗਸਟਰ ਕਾਬੂ

ਮੋਹਾਲੀ, 1 ਨਵੰਬਰ

ਜ਼ੀਰਕਪੁਰ ਦੇ ਬਲਟਾਣਾ ਵਿੱਚ ਪੁਲਿਸ ਤੇ ਗੈਂਗਸਟਰਾਂ ਵਿੱਚਕਾਰ ਗੋਲੀਬਾਰੀ ਮੁਕਾਬਲਾ ਹੋਈ  ਹੈ।  ਹੋਟਲ ਵਿੱਚ ਰੁਕੇ ਹੋਏ ਗੈਂਗਸਟਰਾਂ ਨਾਲ ਹੋਏ ਮੁਕਾਬਲੇ ਦੌਰਾਨ ਪੁਲੀਸ ਦੇ ਇੱਕ ਡੀ ਐਸ ਪੀ ਅਤੇ ਕਰਮਚਾਰੀ ਜਖਮੀ ਹੋ ਗਏ। ਇਸ ਮੁਕਾਬਲੇ ਦੌਰਾਨ ਇੱਕ ਗੈਂਗਸਟਰ ਨੂੰ ਵੀ ਗੋਲੀ ਲੱਗੀ ਹੈ ਅਤੇ ਪੁਲੀਸ ਨੇ ਹੋਟਲ ਵਿੱਚ ਰੁਕੇ ਤਿੰਨੇ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਹੈ।

 ਜਾਣਕਾਰੀ ਅਨੁਸਾਰ ਪੁਲੀਸ ਨੂੰ ਸੂਚਨਾ ਮਿਲੀ  ਸੀ ਕਿ ਜੀਰਕਪੁਰ ਦੇ ਹੋਟਲ ਗਰੈਂਡ ਵਿਸਟਾ ਵਿੱਚ ਕੁੱਝ ਗੈਂਗਸਟਰ ਰੁਕੇ ਹੋਏ ਹਨ ਜਿਹਨਾਂ ਵਲੋਂ ਕੁੱਝ ਸਮਾਂ ਪਹਿਲਾਂ ਬਠਿੰਡਾ ਖੇਤਰ ਵਿੱਚ ਵਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਜਾਣਕਾਰੀ ਦੇ ਬਾਅਦ ਪੰਜਾਬ ਪੁਲੀਸ ਦੇ ਸਪੈਸ਼ਲ ਸਟੇਟ ਆਪਰੇਸ਼ਨ ਸੈਲ ਅਤੇ ਮੁਹਾਲੀ ਪੁਲੀਸ ਦੀ ਸਾਂਝੀ ਟੀਮ ਵਲੋਂ ਇੱਥੇ ਘੇਰਾਬੰਦੀ ਕੀਤੀ ਗਈ ਅਤੇ ਗੈਂਗਸਟਰਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ  ਪਰੰਤੂ ਗੈਂਗਸਟਰਾਂ ਵਲੋਂ ਪੁਲੀਸ ਤੇ ਫਾਇਰਿੰਗ ਕਰ ਦਿੱਤੀ  ਗਈ.

 ਜਾਣਕਾਰੀ ਅਨੁਸਾਰ, ਜਦੋਂ ਡੀਐਸਪੀ ਪਵਨ ਕੁਮਾਰ ਦੀ ਅਗਵਾਈ ਵਿਚ ਪੁਲੀਸ ਪਾਰਟੀ ਨੇ ਹੋਟਲ ਵਿੱਚ ਰੇਡ ਕੀਤੀ ਤਾਂ ਲਵਜੀਤ ਨਾਂ ਦੇ ਗੈਂਗਸਟਰ ਨੇ ਗੋਲੀਬਾਰੀ ਕਰ ਦਿੱਤੀ। ਇਸ ਦੌਰਾਨ ਡੀ ਐਸ ਪੀ ਪਵਨ ਕੁਮਾਰ ਦੀ ਲੱਤ ਵਿਚ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋ ਗਏ ਜਦੋਂ ਕਿ ਜਵਾਬੀ ਗੋਲਾਬਾਰੀ ਵਿਚ ਗੈਂਗਸਟਰ ਲਵਜੀਤ ਵੀ ਗੋਲੀ ਵੱਜਣ ਕਾਰਨ ਜ਼ਖਮੀ ਹੋ ਗਿਆ ਅਤੇ ਪੁਲੀਸ ਵਲੋਂ ਮੌਕੇ ਤੋਂ ਤਿੰਨਾਂ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਗਿਆ। ਮੌਕੇ ਤੇ ਮੌਜੂਦ ਐਸ ਪੀ ਰੂਰਲ  ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਵਲੋਂ ਅਰਸ਼ ਡੱਲਾ ਗਰੁੱਪ ਨਾਲ ਸੰਬੰਧਿਤ ਇਹ ਤਿੰਨੇ ਗੈਂਗਸਟਰ ਕਾਬੂ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਇਹ ਤਿੰਨੇ ਗੈਂਗਸਟਰ ਬੀਤੇ ਦਿਨੀਂ ਬਠਿੰਡਾ ਵਿੱਚ ਹੋਏ ਇੱਕ ਹਾਈ ਪੋਫਾਈਲ ਮਰਡਰ ਵਿੱਚ ਨਾਮਜਦ ਸਨ ਅਤੇ ਇਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ। ਮੁਲਜ਼ਮਾਂ ਦੀ ਪਛਾਣ ਲਵਜੀਤ ਸਿੰਘ, ਕਮਲਜੀਤ ਸਿੰਘ ਅਤੇ ਪਰਮਜੀਤ ਸਿੰਘ ਵਜੋਂ ਹੋਈ ਹੈ।

Related posts

Leave a Reply