ਵੱਡੀ ਖ਼ਬਰ : ਸਮੀਰ ਕਟਾਰੀਆ ਦਾ ਕਤਲ ਕਰਨ ਵਾਲੇ ਮੁਲਜ਼ਮ ਦਾ ਪੁਲਿਸ ਵੱਲੋਂ ਐਨਕਾਊਂਟਰ

ਪਟਿਆਲਾ : ਪਟਿਆਲਾ ਦੇ ਸਮੀਰ ਕਟਾਰੀਆ ਦਾ ਕਤਲ ਕਰਨ ਵਾਲੇ ਮੁਲਜ਼ਮ ਦਾ ਪੁਲਿਸ ਨੇ ਐਨਕਾਊਂਟਰ ਕੀਤਾ  ਹੈ।

ਜਾਣਕਾਰੀ ਅਨੁਸਾਰ  ਜਦੋਂ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ  ਉਸਨੇ ਪੁਲਿਸ ਤੇ ਫਾਈਰਿੰਗ ਕਰ ਦਿੱਤੀ। ਪੁਲਿਸ ਦੀ ਜਵਾਬੀ ਕਾਰਵਾਈ ’ਚ ਮੁਲਜ਼ਮ ਅਭਿਸ਼ੇਕ ਜਖ਼ਮੀ ਹੋ ਗਿਆ, ਜਿਸ ਨੂੰ ਮੁੱਢਲੇ ਇਲਾਜ ਲਈ ਰਾਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਇਸ ਸਬੰਧੀ  ਐੱਸ. ਐੱਸ. ਪੀ. ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਇਹ ਚਾਰੇ ਮੁਲਜ਼ਮ ਪਹਿਲਾਂ ਲੁਧਿਆਣਾ ਤੋਂ ਆਈ ਟਵੰਟੀ ਕਾਰ ਖੋਹ ਕੇ ਭੱਜੇ ਸਨ ਤੇ ਰੇਲਵੇ ਸਟੇਸ਼ਨ ’ਤੇ ਉਹ ਕਾਰ ਖੜ੍ਹੀ ਕਰਕੇ ਟ੍ਰੇਨ ਰਾਹੀਂ ਪਟਿਆਲਾ ਪਹੁੰਚੇ ਸਨ। ਉਸ ਦੌਰਾਨ ਜਦੋਂ ਸਮੀਰ ਕਟਾਰੀਆ ਨਾਮ ਦੇ ਨੌਜਵਾਨ ਤੋਂ ਕਾਰ ਖੋਹਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਸਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਮੁਲਜ਼ਮਾਂ ਨੇ ਗੋਲ਼ੀਆ ਚਲਾ ਦਿੱਤੀਆ। ਜਿਸ ਨਾਲ ਸਮੀਰ ਦੀ ਮੌਤ ਹੋ ਗਈ ਸੀ. 

Related posts

Leave a Reply