ਵੱਡੀ ਖ਼ਬਰ : ਸਰਕਾਰ ਤੇ ਕਰਮਚਾਰੀਆਂ ਦੀ ਕਸ਼ਮਕਸ਼, ਲੋਕ ਪ੍ਰੇਸ਼ਾਨ:  21 ਨਵੰਬਰ ਸੋਮਵਾਰ ਤੱਕ ਸਰਕਾਰ ਵੱਲੋਂ ਕਈ ਜਵਾਬ ਨਾ ਮਿਲਣ ‘ਤੇ ਯੂਨੀਅਨ ਨੇ ਤੀਸਰੀ ਫਿਰ 28 ਨਵੰਬਰ ਤੱਕ ਹੜਤਾਲ ਦਾ ਕੀਤਾ ਐਲਾਨ

ਚੰਡੀਗੜ੍ਹ  :

ਡੀਸੀ ਦਫਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਸਮੂਹ ਸੂਬਾ ਬਾਡੀ ਵੱਲੋਂ ਪੰਜਾਬ ਸਰਕਾਰ ਤੋਂ ਜਾਇਜ਼ ਮੰਗਾਂ ਮੰਨਵਾਉਣ ਲਈ 8 ਨਵੰਬਰ ਤੋਂ 13 ਨਵੰਬਰ ਤੱਕ ਹੜਤਾਲ ਦਾ ਐਲਾਨ ਕੀਤਾ ਗਿਆ ਤੇ ਫਿਰ ਵੀ ਸਰਕਾਰ ਵੱਲੋਂ ਕੋਈ ਜਵਾਬ ਨਾ ਆਉਣ ਤੋਂ ਬਾਅਦ 21 ਨਵੰਬਰ ਦਾ ਐਲਾਨ ਕੀਤਾ ਗਿਆ। ਸੋਮਵਾਰ ਤੱਕ ਸਰਕਾਰ ਵੱਲੋਂ ਕਈ ਜਵਾਬ ਨਾ ਮਿਲਣ ‘ਤੇ ਯੂਨੀਅਨ ਨੇ ਤੀਸਰੀ ਫਿਰ 28 ਨਵੰਬਰ ਤੱਕ ਹੜਤਾਲ ਦਾ ਐਲਾਨ ਕੀਤਾ ਗਿਆ ਹੈ।

ਸਰਕਾਰ ਤੇ ਕਰਮਚਾਰੀਆਂ ਦੀ ਕਸ਼ਮਕਸ਼  ਵਿਚ ਲੋਕਾਂ ਨੂੰ ਪੇ੍ਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਹੜਤਾਲ ਕਾਰਨ ਤਹਿਸੀਲਾਂ ਵਿਚ ਭਾਵੇਂ ਕਿ ਅਧਿਕਾਰੀ ਆਪਣੀਆਂ ਸੀਟਾਂ ‘ਤੇ ਆ ਜਾਂਦੇ ਹਨ ਪਰ ਤਹਿਸੀਲਾਂ ਵਿਚ ਰਜਿਸਟਰਾਰ ਰਜਿਸਟਰੀਆਂ ਨਹੀਂ ਕਰ ਪਾਉਂਦੇ, ਜਿਸ ਕਾਰਨ ਲੋਕ ਦਫਤਰਾਂ ਵਿਚ ਸਵੇਰ ਤੋਂ ਦਫਤਰ ਬੰਦ ਹੋਣ ਤੱਕ ਕੰਮ ਸ਼ੁਰੂ ਹੋਣ ਦੀ ਉਡੀਕ ਕਰਦੇ ਹਨ ਕਿ ਆਖਿਰ ਰਜਿਸਟਰੀਆਂ ਕਦੋਂ ਸ਼ੁਰੂ ਹੋਣਗੀਆਂ।

ਓਧਰ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਪੰਜਾਬ ਦੀ ਬੀਤੇ 8 ਨਵੰਬਰ ਤੋਂ ਸ਼ੁਰੂ ਹੋਈ ਕਲਮ ਛੋੜ ਕੰਪਿਉਟਰ ਬੰਦ ਹੜਤਾਲ ਆਗਾਮੀ 28 ਨਵੰਬਰ ਤੱਕ ਵਧਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਯੂਨੀਅਨ ਦੀ ਕੋਰ ਕਮੇਟੀ ਦੀ ਹੋਈ ਆਨਲਾਈਨ ਮੀਟਿੰਗ ‘ਚ 28 ਨਵੰਬਰ ਤੱਕ ਦੀ ਰਣਨੀਤੀ ਸਬੰਧੀ ਫੈਸਲੇ ਲਏ ਗਏ ਹਨ। 

Related posts

Leave a Reply