ਵੱਡੀ ਖ਼ਬਰ : ਸਾਬਕਾ ਮੰਤਰੀ ਸੁੰਦਰ ਸ਼ਾਮ ਦੀ ਚੁੰਮੀ  ਲੈਣ ਤੋਂ ਬਾਅਦ ਮੌਜੂਦਾ ਕੈਬਿਨੇਟ ਮੰਤਰੀ  ਜਿੰਪਾ ਕੋਲੋਂ ਜਵਾਬ ਮੰਗਣ ਵਾਲੇ ਕੌਂਸਲਰ ਨੂੰ ਬਾਹਰ ਕੱਢਿਆ

ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਵਾਰਡ ਨੰਬਰ 40 ਦੇ ਆਮ ਆਦਮੀ ਪਾਰਟੀ ਦੇ ਕੌਂਸਲਰ ਵੱਲੋਂ ਸਾਬਕਾ ਕੈਬਿਨੇਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਚੁੰਮੀ  ਲੈਣ ਤੋਂ ਬਾਅਦ ਮੌਜੂਦਾ ਕੈਬਿਨੇਟ ਮੰਤਰੀ  ਬ੍ਰਹਮ ਸ਼ੰਕਰ ਜਿੰਪਾ ਕੋਲੋਂ ਜਵਾਬ ਮੰਗਣ ਵਾਲੇ ਕੌਂਸਲਰ ਨੂੰ ਮਜਬੂਰ ਹੋ ਕਿ ਆਮ ਆਦਮੀ  ਪਾਰਟੀ ਵਲੋਂ ਬਾਹਰ ਕੱਢ ਦਿੱਤਾ ਗਿਆ ਹੈ। ਆਮ ਆਦਮੀ  ਪਾਰਟੀ ਵਲੋਂ ਕੌਂਸਲਰ ਅਨਮੋਲ ਜੈਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੋਇਆ ਸੀ ਜਿਸ ਦਾ ਉੱਤਰ ਨਾ ਦੇਣ ਕਾਰਨ ਜ਼ਿਲ੍ਹਾ ਪ੍ਰਧਾਨ ਕਰਮਜੀਤ ਕੌਰ ਨੇ ਕੌਂਸਲਰ ਅਨਮੋਲ ਜੈਨ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ।

 

ਮੀਡੀਆ ਦੇ ਨਾਂ ਜਾਰੀ ਪ੍ਰੈਸ ਨੋਟ ਰਾਹੀਂ ਜ਼ਿਲ੍ਹਾ ਪ੍ਰਧਾਨ ਕਮਲਜੀਤ ਕੌਰ ਨੇ ਦੱਸਿਆ ਕਿ ਵਾਰਡ ਨੰਬਰ 40 ਤੋਂ ਕੌਂਸਲਰ ਅਨਮੋਲ ਜੈਨ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ ਸਨ ਅਤੇ ਬਿਨਾਂ ਸਬੂਤਾਂ ਦੇ ਉਹ ਪਾਰਟੀ ਦੇ ਹੋਣਹਾਰ  ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵਿਰੁੱਧ ਕੂੜ ਪ੍ਰਚਾਰ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਪਾਰਟੀ ਵਿਰੋਧੀ ਪ੍ਰਚਾਰ ਕਾਰਨ ਹਾਈ ਕਮਾਂਡ ਨੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਸੀ ਜਿਸ ਦਾ ਅਨਮੋਲ ਜੈਨ ਨੇ ਕੋਈ ਉੱਤਰ ਨਹੀਂ ਦਿੱਤਾ ਅਤੇ ਨਾ ਹੀ ਕੈਬਨਿਟ ਮੰਤਰੀ ਵਿਰੁੱਧ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਕੋਈ ਠੋਸ ਸਬੂਤ ਪੇਸ਼ ਕੀਤਾ। ਇਸ ਲਈ ਪਾਰਟੀ ਨੇ ਹਾਈ ਕਮਾਂਡ ਦੀ ਸਲਾਹ ਨਾਲ ਉਨ੍ਹਾਂ ਨੂੰ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ ਹੈ।

Related posts

Leave a Reply