ਵੱਡਾ ਹਾਦਸਾ : ਟਰਾਲੀ ਤੇ ਕਾਰ ਦੀ ਟੱਕਰ ‘ਚ 5 ਵਿਅਕਤੀਆਂ ਦੀ ਮੌਤ, ਪੰਜਾਬੀ ਯੂਨੀਵਰਸਿਟੀ ਦੇ 2 ਵਿਦਿਆਰਥੀ ਵੀ ਸ਼ਾਮਲ, 16 ਦੇ ਕਰੀਬ ਵਿਅਕਤੀ ਜ਼ਖ਼ਮੀ

ਪਟਿਆਲਾ : ਪਟਿਆਲਾ ਰੋਡ ਤੇ ਪੈਂਦੇ ਪਿੰਡ ਜਗਤਪੁਰਾ ਵਿਖੇ ਟਰਾਲੀ ਤੇ ਕਾਰ ਦੀ ਟੱਕਰ ‘ਚ 5 ਵਿਅਕਤੀਆਂ ਦੀ ਮੌਤ ਹੋ ਗਈ ਜਿਨ੍ਹਾਂ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ 2 ਵਿਦਿਆਰਥੀ ਵੀ ਸ਼ਾਮਲ ਹਨ। 16 ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ ਹਨ। ਮਰਨ ਵਾਲਿਆਂ ‘ਚ ਕਾਰ ਸਵਾਰ ਕਰਮਜੋਤ ਸਿੰਘ ਨਿਵਾਸੀ ਪਿੰਡ ਬਘੌਰ, ਸਮਰਾਲਾ ਤੇ ਗੁਰਪ੍ਰੀਤ ਸਿੰਘ ਨਿਵਾਸੀ ਪਿੰਡ ਸਰਾਜ, ਸ੍ਰੀ ਮੁਕਤਸਰ ਸਾਹਿਬ ਸ਼ਾਮਲ ਹਨ।

ਟ੍ਰੈਕਟਰ ਟਰਾਲੀ ‘ਚ ਸਵਾਰ ਤਿੰਨ ਲੋਕਾਂ ਰੋਹਿਤ, ਸੋਨੂੰ ਤੇ ਨਿੱਕਾ ਦੀ ਮੌਤ ਹੋ ਹਈ। ਜ਼ਖ਼ਮੀਆਂ ਨੂੰ ਰਾਹਗੀਰਾਂ ਵਲੋ ਜਿੱਥੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ ਹੈ ਉਥੇ ਹੀ ਮੌਕੇ ਤੇ ਪੁੱਜੀ ਥਾਣਾ ਸਨੌਰ ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਰਜਿੰਦਰਾ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ।

Related posts

Leave a Reply