ਵੱਡੀ ਖ਼ਬਰ : 26 ਮਾਰਚ ਦੇ ਭਾਰਤ ਬੰਦ ਦੀਆ ਤਿਆਰੀਆਂ, ਪਿੰਡ-ਪਿੰਡ ਇਸ਼ਤਿਹਾਰਾਂ ਤੇ ਸਪੀਕਰਾਂ ਰਾਹੀਂ ਪ੍ਰਚਾਰ

26 ਮਾਰਚ ਦੇ ਭਾਰਤ ਬੰਦ ਦੀਆ ਤਿਆਰੀਆਂ ਜ਼ੋਰਾਂ ਤੇ ਪਿੰਡ-ਪਿੰਡ ਇਸ਼ਤਿਹਾਰਾਂ ਤੇ ਸਪੀਕਰਾਂ ਰਾਹੀਂ ਪ੍ਰਚਾਰ 

 
ਗੁਰਦਾਸਪੁਰ 24 ਮਾਰਚ ( ਅਸ਼ਵਨੀ ) :– ਰੇਲਵੇ ਸਟੇਸ਼ਨ ਗੁਰਦਾਸਪੁਰ ਲੱਗੇ ਪੱਕੇ ਕਿਸਾਨ ਮੋਰਚੇ ਦੇ 173 ਵੇ ਦਿਨ 91 ਵੇ ਜੱਥੇ ਨੇ ਭੁੱਖ-ਹੜਤਾਲ ਰੱਖੀ ਇਸ ਵਿੱਚ ਕੁਲ ਹਿੰਦ ਕਿਸਾਨ ਸਭਾ ਵੱਲੋਂ ਪਿੰਡ ਮਰੜ ਦੇ ਹਰਦੀਪ ਸਿੰਘ , ਪ੍ਰੀਤਮ ਸਿੰਘ , ਜਗਜੀਤ ਸਿੰਘ ਸਰਪੰਚ ਨੇ ਭੁੱਖ-ਹੜਤਾਲ ਰੱਖੀ ।
                   
ਇਸ ਮੋਕਾ ਤੇ ਲਖਵਿੰਦਰ ਸਿੰਘ ਮਰੜ ,ਮੱਖਣ ਸਿੰਘ ਕੋਹਾੜ , ਕਪੂਰ ਸਿੰਘ ਘੁੰਮਣ , ਬਲਵੀਰ ਸਿੰਘ ਰੰਧਾਵਾ , ਸੁਖਦੇਵ ਸਿੰਘ ਭਾਗੋਕਾਂਵਾ , ਐਸ ਪੀ ਸਿੰਘ ਗੋਸਲ , ਅਜੀਤ ਸਿੰਘ ਹੁੰਦਲ਼ , ਤਰਲੋਕ ਸਿੰਘ ਬਹਿਰਾਮਪੁਰ , ਗੁਰਨਾਮ ਸਿੰਘ ਮੁਸਤਫਾਬਾਦ , ਜਸਵੰਤ ਸਿੰਘ ਪਾਹੜਾ , ਦਲਬੀਰ ਸਿੰਘ ਡੁਗਰੀ , ਕੁਲਵੰਤ ਸਿੰਘ ਮੀਆਕੋਟ , ਮਨਮੋਹਨ ਸਿੰਘ ਛੀਨਾ ਆਦਿ ਨੇ ਦਸਿਆਂ ਕਿ 26 ਮਾਰਚ ਦੇ ਭਾਰਤ ਬੰਦ ਦੀ ਸਫਲਤਾ ਲਈ ਸਾਰੇ ਸ਼ਹਿਰਾਂ , ਪਿੰਡਾਂ , ਕਸਬਿਆਂ ਅਤੇ ਬਜ਼ਾਰਾਂ ਵਿੱਚ ਇਸ਼ਤਿਹਾਰਾਂ ਤੇ ਸਪੀਕਰਾਂ ਰਾਹੀਂ ਦੁਕਾਨਾਂ ਬਜ਼ਾਰਾਂ ਤੇ ਹੋਰ ਸਾਰੇ ਤਰਾ ਦੇ ਕਾਰੋਬਾਰਾਂ ਨੂੰ ਬੰਦ ਕਰਕੇ 26 ਮਾਰਚ ਨੂੰ 11 ਵਜੇ ਰੇਲਵੇ ਸਟੇਸ਼ਨ ਗੁਰਦਾਸਪੁਰ ਦੇ ਕੋਲ ਜੀ ਟੀ ਰੋਡ ਉਪਰ ਪੈਂਦੇ ਫਾਟਕ ਨੇੜੇ ਇਕੱਤਰ ਹੋ ਕੇ ਰੈਲੀ ਕੀਤੀ ਜਾਵੇਗੀ ।
 
ਆਗੂਆਂ ਨੇ ਹੋਰ ਦਸਿਆਂ ਕਿ ਏਸ ਤਰਾ ਸਾਰੇ ਹੀ ਸ਼ਹਿਰਾਂ ਕਸਬਿਆਂ , ਫਤਿਹਗੜ ਚੂੜੀਆਂ , ਡੇਰਾ ਬਾਬਾ ਨਾਨਕ , ਬਟਾਲਾ , ਧਿਆਣਪੁਰ , ਅਲੀਵਾਲ , ਕਲਾਨੋਰ , ਦੀਨਾਨਗਰ , ਕਾਦੀਆ , ਘੁਮਾਣ ਆਦਿ ਅਨੇਕਾਂ ਥਾਂਵਾਂ ਤੇ ਜਾਮ ਲਾਏ ਜਾਣਗੇ ।
                     
ਆਗੂਆ ਨੇ ਕਾਲੇ ਕਾਨੂੰਨ ਰੱਦ ਕਰਾਉਣ ਅਤੇ ਪੈਟਰੋਲ , ਡੀਜ਼ਲ , ਗੈਸ ਤੇ ਵੱਧ ਰਹੀ ਮਹਿੰਗਾਈ ਘਟਾਉਣ ਅਤੇ ਮਜ਼ਦੂਰਾਂ ਦੇ ਰੋਜ਼ਗਾਰ ਦੀ ਗਰੰਟੀ ਤੇ ਪਹਿਲੀ ਅਪ੍ਰੈਲ ਤੋਂ 12 ਘੰਟੇ ਦੀ ਡਿਉਟੀ ਕਰਨ ਵਿਰੁੱਧ , ਨਿੱਜੀਕਰਨ ਰੋਕਣ ਤੇ ਬੇ-ਰੁਜ਼ਗਾਰੀ ਦੂਰ ਕਰਨ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 26 ਮਾਰਚ ਦੇ ਭਾਰਤ ਬੰਦ ਨੂੰ ਜ਼ਰੂਰੀ ਸਫਲ ਕੀਤਾ ਜਾਵੇ ।
               
ਇਸ ਮੋਕੇ ਮਲਕੀਅਤ ਸਿੰਘ ਬੁਢਾਕੋਟ , ਗੁਰਮੀਤ ਥਾਨੇਵਾਲ , ਬਲਬੀਰ ਸਿੰਘ ਉੱਚਾ ਧਕਾਲਾ , ਉਂਕਾਰ ਸਿੰਘ , ਮਹਿੰਦਰ ਸਿੰਘ ਲੱਖਣਖੁਰਦ , ਸੰਤ ਬੁੱਢਾ ਸਿੰਘ , ਕਰਣੈਲ ਸਿੰਘ ਭੁਲੇਚੱਕ , ਰਘਬੀਰ ਸਿੰਘ ਚਾਹਲ , ਗੁਰਪ੍ਰੀਤ ਸਿੰਘ ਘੁੰਮਣ , ਜਸਪਾਲ ਸਿੰਘ ਰਣਜੀਤ ਬਾਗ਼ ਅਤੇ ਸੁਖਦੇਵ ਰਾਜ ਆਦਿ ਹਾਜ਼ਰ ਸਨ ।
 


 
 
 
 

Related posts

Leave a Reply