ਵੱਡੀ ਖ਼ਬਰ: 26 ਮਾਰਚ ਨੂੰ ਕਿਸੇ ਵੀ ਤਰ੍ਹਾਂ ਦੇ ਹਥਿਆਰ ਲੈ ਕੇ ਆਉਂਣ ਜਾਣ ਤੇ ਪੂਰਨ ਪਾਬੰਦੀ

26 ਮਾਰਚ 2021 ਨੂੰ ਕਿਸੇ ਵੀ ਤਰ੍ਹਾਂ ਦੇ ਹਥਿਆਰ ਲੈ ਕੇ ਆਉਂਣ ਜਾਣ ਤੇ ਪੂਰਨ ਪਾਬੰਦੀ  

 
ਪਠਾਨਕੋਟ: 24 ਮਾਰਚ ( ਰਾਜਿੰਦਰ ਸਿੰਘ ਰਾਜਨ )  ਸੰਯਮ ਅਗਰਵਾਲ ਜਿਲ੍ਹਾ ਮੈਜਿਸਟਰੇਟ ਪਠਾਨਕੋਟ ਵੱਲੋਂ ਇੱਕ ਹੁਕਮ ਜਾਰੀ ਕਰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ 26 ਮਾਰਚ 2021 ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ।
 
ਜਿਸ ਅਧੀਨ ਜਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ ਅਮਨ ਅਮਾਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਜਾਬਤਾ ਫੋਜਦਾਰੀ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਜਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ 26 ਮਾਰਚ 2021 ਨੂੰ ਆਮ ਜਨਤਾ ਦੇ ਕਿਸੇ ਵੀ ਪ੍ਰਕਾਰ ਦੇ ਹਥਿਆਰ ਨਾਲ ਲੈ ਕੇ ਚੱਲਣ ਤੇ ਪੂਰਨ ਪਾਬੰਦੀ ਲਗਾਈ ਜਾਂਦੀ ਹੈ।
 
ਉਨ੍ਹਾਂ ਕਿਹਾ ਕਿ ਉਪਰੋਕਤ ਸਮੇਂ ਦੋਰਾਨ ਭਾਵੇ ਕਿਸੇ ਵੀ ਵਿਅਕਤੀ ਕੋਲ ਕਿਸੇ ਵੀ ਪ੍ਰਕਾਰ ਦਾ ਲਾਇਸੰਸੀ ਹਥਿਆਰ ਹੀ ਹੋਵੇ ਨੂੰ ਘਰ ਤੋਂ ਬਾਹਰ ਅਪਣਾ ਹਥਿਆਰ ਲੈ ਕੇ ਜਾਣ ਜਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ ਆ-ਜਾ ਨਹੀਂ ਸਕੇਗਾ।
 
ਉਨ੍ਹਾਂ ਕਿਹਾ ਕਿ ਇਹ ਹੁਕਮ ਭਾਰਤੀ ਸੈਨਾਂ, ਪੰਜਾਬ ਪੁਲਿਸ ਦੇ ਜਵਾਨਾਂ, ਰੇਲਵੇ ਪੁਲਿਸ ਦੇ ਜਵਾਨਾਂ, ਏਅਰ ਫੋਰਸ ਸੈਨਾ, ਪੈਰਾ ਮਿਲਟਰੀ ਫੋਰਸਿਜ਼, ਪੈਸਕੋ ਦੇ ਜਵਾਨਾਂ, ਜੀ.ਆਰ.ਪੀ. ਜਵਾਨਾ ਅਤੇ ਵੱਖ ਵੱਖ ਬੈਂਕਾਂ/ਪ੍ਰਾਈਵੇਟ ਅਦਾਰਿਆਂ ਵਿੱਚ ਕੰਮ ਕਰਦਿਆਂ ਸੁਰੱਖਿਆ ਕਾਮਿਆਂ ਤੇ ਲਾਗੂ ਨਹੀਂ ਹੋਣਗੇ। ਇਹ ਹੁਕਮ 26 ਮਾਰਚ 2021 ਨੂੰ ਸਵੇਰੇ 5 ਵਜੇ ਤੋਂ ਰਾਤ 12 ਵਜੇ ਤੱਕ ਲਾਗੂ ਰਹਿਣਗੇ।
 
 

Related posts

Leave a Reply