ਵੱਡੀ ਖ਼ਬਰ : #Lakhimpur Violence_ Navjot Singh Sidhu : ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ

ਚੰਡੀਗੜ੍ਹ : ਲਖੀਮਪੁਰ ਹਿੰਸਾ ਖਿਲਾਫ਼ ਪੰਜਾਬ ‘ਚ ਵਿਰੋਧ ਪ੍ਰਦਰਸ਼ਨ ਦੌਰਾਨ ਰਾਜਭਵਨ ਦੇ ਬਾਹਰ ਬੈਠੇ ਕਾਂਗਰਸੀ ਆਗੂਆਂ  ਪ੍ਰਧਾਨ ਨਵਜੋਤ ਸਿੰਘ ਸਿੱਧੂ  ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ। ਹਿਰਾਸਤ ‘ਛ ਲਏ ਗਏ ਆਗੂਆਂ ‘ਚ ਕਈ ਵਿਧਾਇਕ ਵੀ ਸ਼ਾਮਲ ਹਨ। ਸਾਰੇ ਵਿਧਾਇਕ ਤੇ ਨਵਜੋਤ ਸਿੰਘ ਸਿੱਧੂ ਅੱਜ ਬਿਨਾਂ ਦੱਸੇ ਰਾਜ ਭਵਨ ਦੇ ਬਾਹਰ ਪਹੁੰਚ ਗਏ ਸਨ ਜਿੱਥੇ ਉਨ੍ਹਾਂ ਲਖੀਮਪੁਰ ਖੀਰੀ ‘ਚ ਵਾਪਰੀ ਘਟਨਾ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ।

ਪੁਲਿਸ ਨੇ ਸਾਰਿਆਂ ਨੂੰ ਉੱਥੋਂ ਹਟਣ ਲਈ ਕਈ ਵਾਰ ਕਿਹਾ ਪਰ ਪ੍ਰਦਰਸ਼ਨਕਾਰੀ ਕਾਂਗਰਸੀ ਆਗੂ ਉੱਥੇ ਹੀ ਡਟੇ ਰਹੇ। ਇਸ ‘ਤੇ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ। ਹਿਰਾਸਤ ‘ਚ ਲਏ ਕਾਂਗਰਸੀ ਵਰਕਰਾਂ ‘ਚ ਔਰਤਾਂ ਵੀ ਸ਼ਾਮਲ ਹਨ।

ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਨੇ ਕਿਹਾ ਕਿ ਲਖੀਮਪੁਰ ਖੀਰੀ ‘ਚ ਜਿਹੜੇ ਲੋਕ ਪ੍ਰਦਰਸ਼ਨ ਕਰ ਰਹੇ ਸਨ ਉਨ੍ਹਾਂ ਵਿਚੋਂ ਮੈਂ ਕਈ ਨੌਜਵਾਨਾਂ ਨੂੰ ਜਾਣਦਾ ਹਾਂ। ਇਹੀ ਪੰਜਾਬ ਯੂਨੀਵਰਸਿਟੀ ‘ਚ ਪੜ੍ਹ ਕੇ ਗਏ ਸਨ। 

Lakhimpur Violence_ Navjot Singh Sidhu

Related posts

Leave a Reply