ਵੱਡੀ ਖ਼ਬਰ : PPSC Civil Exam 2021: ਸੰਯੁਕਤ ਪ੍ਰਤੀਯੋਗੀ ਲਿਖਤੀ ਪ੍ਰੀਖਿਆ ਦਾ ਆਯੋਜਨ 15 ਜੂਨ 2021 ਨੂੰ

ਚੰਡੀਗੜ੍ਹ : ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦੇ ਇਨਫੈਕਸ਼ਨ ਤੋਂ ਘੱਟ ਰਹੇ ਮਾਮਲਿਆਂ ਵਿਚਕਾਰ ਪ੍ਰੀਖਿਆਵਾਂ ਤੋਂ ਸਬੰਧਿਤ ਗਤੀਵਿਧੀਆਂ ਸ਼ੁਰੂ ਹੋ ਰਹੀਆਂ ਹਨ। ਪੰਜਾਬ ਲੋਕ ਸੇਵਾ ਕਮੀਸ਼ਨ (ਪੀਪੀਐੱਸਸੀ) ਨੇ ਨਗਰ ਨਿਗਮ, ਨਗਰ ਨਿਯੋਜਨ, ਜਲ ਸੰਸਾਧਨ, ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਕਾਰਪੋਰੇਸ਼ਨ, ਪੀਡਬਲਿਊਡੀ ਵਿਭਾਗ ਤੇ ਹੋਰ ‘ਚ ਸਿਵਲ ਇੰਜੀਨੀਅਰ ਟਰੇਡ ਦੇ ਵੱਖ-ਵੱਖ ਅਹੁਦਿਆਂ ਲਈ ਭਰਤੀ ਪ੍ਰਕਿਰਿਆ ਦੇ ਅਧੀਨ ਲਿਖਿਤ ਪ੍ਰੀਖਿਆ ਦੀ ਤਰੀਕ ਐਲਾਨ ਕਰ ਦਿੱਤੀ ਗਈ ਹੈ। ਕਮੀਸ਼ਨ ਵੱਲੋਂ ਸੋਮਵਾਰ, 31 ਮਈ 2021 ਨੂੰ ਅਧਿਕਾਰਤ ਵੈੱਬਸਾਈਟ ppsc.gov.in ‘ਤੇ ਜਾਰੀ ਕਰ ਕੇ ਅਧਿਕਾਰਤ ਸੂਚਨਾ ਮੁਤਾਬਿਕ ਵੱਖ-ਵੱਖ ਵਿਭਾਗਾਂ ‘ਚ ਸਬ-ਡਵੀਜ਼ਨਲ ਇੰਜੀਨੀਅਰ, ਅਸਿਸਟੈਂਟ ਟ੍ਰੇਸਟ ਇੰਜੀਨੀਅਰ, ਅਸਿਸਟੈਂਟ ਕਾਰਪੋਰੇਸ਼ਨ ਇੰਜੀਨੀਅਰ, ਸਬ-ਡਵੀਜ਼ਨਲ ਇੰਜੀਨੀਅਰ ਅਹੁਦਿਆਂ ਲਈ ਸੰਯੁਕਤ ਪ੍ਰਤੀਯੋਗੀ ਲਿਖਤੀ ਪ੍ਰੀਖਿਆ ਦਾ ਆਯੋਜਨ 15 ਜੂਨ 2021 ਨੂੰ ਕੀਤਾ ਜਾਵੇਗਾ। ਲਿਖਿਤ ਪ੍ਰੀਖਿਆ ਪਟਿਆਲਾ ‘ਚ ਬਣਾਏ ਗਏ ਵੱਖ-ਵੱਖ ਪ੍ਰੀਖਿਆਵਾਂ ਕੇਂਦਰਾਂ ‘ਤੇ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤਕ ਤਿੰਨ ਘੰਟੇ  ਆਯੋਜਿਤ ਕੀਤੀ ਜਾਣੀ ਹੈ।

PPSC Civil Engineer Exam 2021

ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਵੱਖ-ਵੱਖ ਵਿਭਾਗਾਂ ‘ਚ ਸਿਵਲ ਇੰਜੀਨੀਅਰ ਦੇ ਅਹੁਦਿਆਂ ਲਈ ਆਯੋਜਿਤ ਕੀਤੀ ਜਾਣ ਵਾਲੀ ਲਿਖਿਤ ਪ੍ਰੀਖਿਆ ‘ਚ ਸ਼ਾਮਲ ਹੋਣ ਲਈ ਪ੍ਰਵੇਸ਼ ਪੱਤਰ 9 ਜੂਨ 2021 ਨੂੰ ਜਾਰੀ ਕੀਤੇ ਜਾਣਗੇ। ਉਮੀਦਵਾਰ ਕਮੀਸ਼ਨ ਦੇ ਪੋਰਟਲ ‘ਤੇ ਉਪਲਬਧ ਕਰਵਾਏ ਜਾਣ ਵਾਲੇ ਸਬੰਧਿਤ ਲਿੰਕ ਰਾਹੀਂ ਆਪਣੇ ਰਜਿਸਟ੍ਰੇਸ਼ਨ ਨੰਬਰ ਤੇ ਪਾਸਵਰਡ ਤੋਂ ਲਾਗਇਨ ਕਰ ਕੇ ਐਡਮਿਟ ਕਾਰਡ ਡਾਊਨਲੋਡ ਕਰ ਸਕਣਗੇ।

Related posts

Leave a Reply