ਵੱਡੀ ਖ਼ਬਰ : ਅਧਿਆਪਕਾਂ ਦੇ ਖੂਨ ਨਾਲ ਖੇਡੀ ਹੋਲੀ , ਅਨੇਕ ਅਧਿਆਪਕਾਂ ਦੀਆਂ ਲੱਤਾਂ ਬਾਹਾਂ ਤੋੜੀਆਂ, ਤਕਰੀਬਨ 200 ਅਧਿਆਪਕਾਂ ਨੂੰ ਹਿਰਾਸਤ ਲਿਆ

ਪਟਿਆਲਾ : ਪਟਿਆਲਾ ਪੁਲਿਸ ਨੇ ਅੱਜ ਮੋਤੀ ਮਹਿਲ ਨੂੰ ਘੇਰਨ ਲਈ ਟੈਟ ਪਾਸ ਬੇਰੁਜ਼ਗਾਰ ਈ.ਟੀ.ਟੀ. ਅਧਿਆਪਕਾਂ ਉੱਤੇ ਜ਼ਬਰਦਸਤ ਲਾਠੀਚਾਰਜ ਕੀਤਾ।

ਇਸ ਲਾਠੀਚਾਰਜ ਵਿੱਚ 2 ਦਰਜਨ ਅਧਿਆਪਕ ਜ਼ਖਮੀ ਹੋਏ, ਜਿਸ ਵਿੱਚ 7 ਤੋਂ ਵੱਧ ਅਧਿਆਪਕਾਂ ਦੇ ਹੱਥਾਂ ਅਤੇ ਲੱਤਾਂ ਦੀਆਂ ਹੱਡੀਆਂ ਟੁੱਟ ਗਈਆਂ । ਪੁਲਿਸ ਨੇ ਤਕਰੀਬਨ 200 ਅਧਿਆਪਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਨ੍ਹਾਂ ਨੂੰ ਦੇਵੀਗੜ ਅਤੇ ਭੁਨਰਹੇੜੀ ਥਾਣਿਆਂ ਵਿੱਚ ਬੰਦ ਕਰ ਦਿੱਤਾ  ਹੈ।

ਅਧਿਆਪਕਾਂ ਦੀਆਂ ਜਦੋਂ ਪੰਜਾਬ ਸਰਕਾਰ ਨਾਲ ਕਈ ਮੁਲਾਕਾਤਾਂ ਅਸਫਲ ਹੋ ਗਈਆਂ, ਜਦੋਂ ਸੁਣਵਾਈ ਨਹੀਂ ਹੋਈ ਤਾਂ ਇਨ੍ਹਾਂ ਅਧਿਆਪਕਾਂ ਨੇ ਅੱਜ ਮੋਤੀ ਮਹਿਲ ਨੂੰ ਘੇਰਨ ਲਈ ਰੋਸ ਮਾਰਚ ਕੀਤਾ ਸੀ, ਪਰ ਪੁਲਿਸ ਨੇ ਉਨ੍ਹਾਂ ਨੂੰ ਵਾਈ.ਪੀ. ਚੌਕ ‘ਤੇ ਰੋਕਿਆ , ਜਿਥੇ ਕੁਝ ਦੇਰੀ ਤੋਂ ਬਾਅਦ, ਜਦੋਂ ਇਨ੍ਹਾਂ ਅਧਿਆਪਕਾਂ ਨੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ, ਤਾਂ ਪੁਲਿਸ ਨੇ ਉਨ੍ਹਾਂ’ ਤੇ ਲਾਠੀਚਾਰਜ ਕੀਤਾ।

ਇਸ ਮੌਕੇ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਨੇ ਦੱਸਿਆ ਕਿ ਪੰਜਾਬ ਸਰਕਾਰ ਅੱਤਿਆਚਾਰਾਂ ‘ਤੇ ਉਤਰ ਆਈ ਹੈ।

ਆਗੂਆਂ ਨੇ ਕਿਹਾ ਕਿ ਹੋਲੀ ਦੇ ਤਿਉਹਾਰ ‘ਤੇ ਅਸੀਂ ਰੁਜ਼ਗਾਰ ਦੀ ਮੰਗ ਕਰਨ ਆਏ ਸੀ, ਪਰ ਮੁੱਖ ਮੰਤਰੀ ਨੇ ਪੁਲਿਸ ਨੂੰ ਰੰਗਾਂ ਦੀ ਬਜਾਏ  ਕੁੱਟਮਾਰ ਦੇ  ਆਦੇਸ਼ ਦਿੱਤੇ ਅਤੇ  ਅਧਿਆਪਕਾਂ ਦੇ ਖੂਨ ਨਾਲ ਹੋਲੀ ਖੇਡੀ । 

Related posts

Leave a Reply