ਵੱਡੀ ਖ਼ਬਰ : ਅਮਰੀਕੀ ਫੌਜੀਆਂ ਨੇ ਤੈਅ ਸਮੇਂ ਤੋਂ ਇਕ ਦਿਨ ਪਹਿਲਾਂ ਹੀ ਅਫ਼ਗਾਨਿਸਤਾਨ ਛੱਡਿਆ ਕਾਬੁਲ ਏਅਰਪੋਰਟ ਹੁਣ ਤਾਲੀਬਾਨ ਲੜਾਕਿਆਂ ਦੇ ਕੰਟਰੋਲ ਹੇਠ

ਅਮਰੀਕਾ : ਅਮਰੀਕਾ ਨੇ ਤੈਅ ਸਮੇਂ ਤੋਂ ਇਕ ਦਿਨ ਪਹਿਲਾਂ ਹੀ ਅਫ਼ਗਾਨਿਸਤਾਨ ਤੋਂ ਆਪਣੇ ਫੌਜੀਆਂ ਨੂੰ ਪੂਰੀ ਤਰ੍ਹਾਂ ਕੱਢ ਲਿਆ ਹੈ। 20 ਸਾਲ ਬਾਅਦ ਅਫ਼ਗਾਨਿਸਤਾਨ ਤੋਂ ਅਮਰੀਕੀ ਫੌਜ ਦੀ ਵਾਪਸੀ ਪੂਰੀ ਹੋ ਗਈ ਹੈ। ਰਿਪੋਰਟ ਮੁਤਾਬਕ 30 ਅਗਸਤ ਦੀ ਦੇਰ ਰਾਤ ਕਰੀਬ ਇਕ ਵਜੇ ਆਖਰੀ ਅਮਰੀਕੀ ਜਹਾਜ਼ ਨੇ ਉਡਾਣ ਭਰੀ।

ਪੇਂਟਾਗਨ ਨੇ ਟਵੀਟ ‘ਚ ਲਿਖਿਆ, ‘ਅਫ਼ਗਾਨਿਸਤਾਨ ਛੱਡਣ ਵਾਲਾ ਆਖਰੀ ਅਮਰੀਕੀ ਫੌਜੀ-ਮੇਜਰ ਜਨਰਲ ਕ੍ਰਿਸ ਡੋਨਹੁਯੂ ਹੈ। ਜੋ 30 ਅਗਸਤ ਦੀ ਰਾਤ C-17 ਜਹਾਜ਼ ‘ਚ ਸਵਾਰ ਹੋਏ। ਇਹ ਕਾਬੁਲ ‘ਚ ਅਮਰੀਕੀ ਮਿਸ਼ਨ ਦੇ ਅੰਤ ਦਾ ਪ੍ਰਤੀਕ ਹੈ। ਇਸ ਤੋਂ ਤੁਰੰਤ ਬਾਅਦ ਤਾਲੀਬਾਨ ਲੜਾਕਿਆਂ ਨੇ ਹਵਾ ਚ ਕਈ ਫ਼ਾਇਰ ਕਰਕੇ ਸੱਤਾ ਤੇ ਪੂਰੀ ਤਰਾਂ ਕਾਬਜ ਹੋਣ ਦਾ ਸਬੂਤ ਦਿੱਤਾ।  ਕਾਬੁਲ ਏਅਰਪੋਰਟ ਹੁਣ ਓਹਨਾ ਦੇ ਕੰਟਰੋਲ ਹੇਠ ਹੈ.

Related posts

Leave a Reply