ਵੱਡੀ ਖ਼ਬਰ :ਅੰਦੋਲਨਕਾਰੀ ਲੇਡੀ ਟੀਚਰ ਨੇ ਸਲਫ਼ਾਸ ਨਿਗਲੀ, ਸੈਂਕੜੇ ਅਧਿਆਪਕਾਂ ਨੇ ਪੰਜਾਬ ਸਕੂਲ ਸਿਖਿਆ ਬੋਰਡ ਦੀ ਬਿਲਡਿੰਗ ਨੂੰ ਘੇਰਾ ਪਾਇਆ

ਮੋਹਾਲੀ 16 ਜੂਨ 

ਕੱਚੇ ਅਧਿਆਪਕ ਸੈਂਕੜਿਆਂ ਦੀ ਗਿਣਤੀ ਵਿੱਚ ਪੰਜਾਬ ਸਕੂਲ ਸਿਖਿਆ ਬੋਰਡ ਦੀ 7ਵੀਂ ਮੰਜ਼ਿਲ ਤੇ ਸਿੱਖਿਆ ਸਕੱਤਰ ਦਾ ਘਿਰਾਓ ਕਰਨ ਲਈ ਪਹੰਚੇ  ਹੋਏ ਹਨ। ਏਨਾ  ਵਿੱਚੋਂ 5 ਅਧਿਆਪਕ ਪੈਟਰੋਲ ਦੀਆਂ ਬੋਤਲਾਂ ਲੈ ਕੇ ਮੰਜ਼ਿਲ ਦੇ ਸਿਖਰ ‘ਤੇ  ਹਨ।

Advertisements

ਸੈਂਕੜੇ ਅਧਿਆਪਕਾਂ ਨੇ ਪੰਜਾਬ ਸਕੂਲ ਸਿਖਿਆ ਬੋਰਡ ਦੀ ਬਿਲਡਿੰਗ ਨੂੰ ਘੇਰਾ ਪਾਇਆ ਹੋਇਆ ਹੈ.

Advertisements

ਪੰਜ ਅਧਿਆਪਕ ਜਿਹੜੇ ਬਿਲਡਿੰਗ ਉੱਪਰ ਚੜ੍ਹੇ ਹੋਏ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹ ਆਪਣੇ ਆਪ ਨੂੰ ਅੱਗ ਲਾ ਕੇ ਆਤਮਦਾਹ ਕਰ ਲੈਣਗੇ।

Advertisements
Advertisements

ਕੱਚੇ ਅਧਿਆਪਕ ਯੂਨੀਅਨ ਵਲੋਂ ਅੱਜ ਰੈਗੂਲਰ ਹੋਣ ਦੀ ਮੰਗ ਨੂੰ ਲੈ ਕੇ ਸਿੱਖਿਆ ਸਕੱਤਰ ਦੇ ਦਫ਼ਤਰ ਦਾ ਘਿਰਾਓ ਕਰ ਕੇ ਪੰਜਾਬ ਸਰਕਾਰ ਤੇ ਸਕੱਤਰ ਸਕੂਲ ਸਿੱਖਿਆ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।

ਇਸ ਦੌਰਾਨ ਇੱਕ ਕੱਚੇ ਲੇਡੀ ਟੀਚਰ ਵੱਲੋਂ ਕੋਈ ਜ਼ਹਿਰੀਲੀ ਚੀਜ਼ ਖਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਤੁਰੰਤ ਉਸ ਨੂੰ ਨੇੜੇ ਦੇ ਕਿਸੇ ਹਸਪਤਾਲ ‘ਚ ਲਿਜਾਇਆ ਗਿਆ ਹੈ ਜਿੱਥੇ ਕੇ ਉਸ ਦਾ ਇਲਾਜ ਚੱਲ ਰਿਹਾ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply