ਵੱਡੀ ਖ਼ਬਰ : ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਗੱਡੀ ਤੇ ਕੁਝ ਲੋਕਾਂ ਵੱਲੋਂ ਹਮਲਾ

ਭਦੌੜ : ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉਬੋਕੇ ਦੀ ਗੱਡੀ ਤੇ ਕੁਝ ਲੋਕਾਂ ਵੱਲੋਂ ਹਮਲਾ ਕੀਤਾ ਗਿਆ।  ਦੋਸ਼ੀ ਓਹਨਾ ਦੀ ਗੱਡੀ ਦੇ ਮਗਰ ਭੱਜੇ ਅਤੇ ਬਾਅਦ ਚ ਹਮਲਾ ਬੋਲਦੇ ਹੋਏ ਇਕ ਨੌਜਵਾਨ ਓਹਨਾ ਦੀ ਗੱਡੀ ਦੇ ਬੋਨੇਟ ਤੇ ਚੜ ਗਯਾ ਅਤੇ ਗੱਡੀ ਨੂੰ ਨੁਕਸਾਨ ਪਹੁੰਚਾਇਆ।

ਗੌਰਤਲਬ ਹੈ ਕਿ ਭਦੌੜ  ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉਬੋਕੇ ਦਾ ਮੁਕਾਬਲਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਹੈ।  ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 

Related posts

Leave a Reply