ਵੱਡੀ ਖ਼ਬਰ : ਆਮ : ਭਾਰਤੀਆ ਜਨਤਾ ਪਾਰਟੀ ਵੱਲੋਂ ਸ਼ੋ੍ਮਣੀ ਅਕਾਲੀ ਦਲ ਸੰਯੁਕਤ ਦੇ ਮਨਜੀਤ ਸਿੰਘ ਦਸੂਹਾ ਨੂੰ ਸਮਰਥਨ ਦਿੱਤਾ October 16, 2021October 16, 2021 Adesh Parminder Singh ਟਾਂਡਾ / ਦਸੂਹਾ (ਜਸਵੀਰ ਪੁਰੇਵਾਲ, ਗੁਰਪ੍ਰੀਤ ਸਿੰਘ )ਸ਼ੋ੍ਮਣੀ ਅਕਾਲੀ ਦਲ ਸੰਯੁਕਤ ਦੇ ਹਲਕਾ ਇੰਚਾਰਜ ਉੜਮੁੜ ਟਾਂਡਾ ਮਨਜੀਤ ਸਿੰਘ ਦਸੂਹਾ ਨੂੰ ਉਸ ਵੇਲੇ ਹਲਕੇ ‘ਚ ਵੱਡੀ ਮਜ਼ਬੂਤੀ ਮਿਲੀ, ਜਦੋਂ ਭਾਰਤੀਆ ਆਮ ਜਨਤਾ ਪਾਰਟੀ ਵੱਲੋਂ ਚੇਅਰਮੈਨ ਡਾ. ਦਲਵੀਰ ਗਿੱਲ ਦੀ ਅਗਵਾਈ ਵਿਚ ਸੈਂਕੜੇ ਆਗੂਆਂ ਤੇ ਵਰਕਰਾਂ ਨੇ ਮਨਜੀਤ ਸਿੰਘ ਦਸੂਹਾ ਨੂੰ ਸਮਰਥਨ ਦੇ ਦਿੱਤਾ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਸੰਸਦੀ ਸਕੱਤਰ ਜਥੇਦਾਰ ਦੇਸ਼ਰਾਜ ਸਿੰਘ ਧੁੱਗਾ, ਹਲਕਾ ਇੰਚਾਰਜ ਮਨਜੀਤ ਸਿੰਘ ਦਸੂਹਾ, ਪ੍ਰਧਾਨ ਬਲਵੀਰ ਸਿੰਘ ਕਲੋਆ, ਯੂਥ ਪ੍ਰਧਾਨ ਸੁਖਵਿੰਦਰ ਸਿੰਘ ਮੂਨਕ, ਸਰਕਲ ਪ੍ਰਧਾਨ ਸ਼ਿਵਪੂਰਨ ਸਿੰਘ ਜ਼ਹੂਰਾ ਨੇ ਭਾਰਤੀਆ ਆਮ ਜਨਤਾ ਪਾਰਟੀ ਦੇ ਪ੍ਰਧਾਨ ਸਤੀਸ਼ ਰਾਮ ਨਾਹਰ ਦੇ ਪੁੱਤਰ ਯਤਨ ਨਾਹਰ ਤੇ ਚੇਅਰਮੈਨ ਡਾਕਟਰ ਦਲਵੀਰ ਸਿੰਘ ਗਿੱਲ ਤੇ ਉਨ੍ਹਾਂ ਦੇ ਸਾਥੀਆਂ ਦਾ ਸਿਰੋਪਾਓ ਭੇਂਟ ਕਰਕੇ ਭਰਵਾਂ ਸਵਾਗਤ ਤੇ ਸਨਮਾਨ ਕੀਤਾ। ਇਸ ਮੌਕੇ ਜੱਥੇਦਾਰ ਧੁੱਗਾ ਤੇ ਮਨਜੀਤ ਦਸੂਹਾ ਨੇ ਕਿਹਾ ਕਿ ਭਾਰਤੀਆ ਆਮ ਜਨਤਾ ਪਾਰਟੀ ਦੇ ਸਮਰਥਨ ਤੋਂ ਬਾਅਦ ਸ਼ੋ੍ਮਣੀ ਅਕਾਲੀ ਦਲ ਸੰਯੁਕਤ ਨੂੰ ਹਲਕੇ ਉੜਮੁੜ ਟਾਂਡਾ ‘ਚ ਵੱਡੀ ਮਜ਼ਬੂਤੀ ਮਿਲੀ ਹੈ।ਇਸ ਮੌਕੇ ਚੇਅਰਮੈਨ ਡਾਕਟਰ ਦਲਵੀਰ ਗਿੱਲ, ਯਤਨ ਨਾਹਰ, ਗੁਲਜ਼ਾਰ ਹੁਗੜਾ, ਹਰਪ੍ਰਰੀਤ ਸਿੰਘ ਹੈਪੀ, ਨੱਥੂਰਾਮ ਜ਼ਹੂਰਾ, ਚੰਦਰ ਸ਼ੇਖਰ, ਹਰਿੰਦਰਜੀਤ ਸਿੰਘ, ਗੁਰਦੀਪ ਵੜੈਚ, ਰੇਸ਼ਮ ਮਸੀਹ, ਜੋਤੀ ਲਾਲ, ਸਾਬਾ ਰਾਪੁਰ, ਸਿਰਾਜ ਮਸੀਹ, ਸਾਬੀ ਬਹਾਦੁਰਪੁਰ, ਸੋਹਣ ਲਾਲ ਸੱਲਾਂ, ਸਰਪੰਚ ਬਲਵੀਰ ਸਿੰਘ ਬਹਾਦੁਰਪੁਰ, ਕੁਲਵਿੰਦਰ ਸਿੰਘ ਸੰਨੀ, ਮਨਦੀਪ ਸਿੰਘ ਸ਼ਾਹਪੁਰ, ਕਿਰਪਾਲ ਸਿੰਘ ਜਾਜਾ, ਦਵਿੰਦਰ ਚੋਲਾਂਗ, ਰਣਵੀਰ ਸਿੰਘ ਚੌਹਾਨ, ਸਤਵੰਤ ਸਿੰਘ ਜਾਜਾ, ਹਰਪ੍ਰਰੀਤ ਸਿੰਘ ਕਾਕਾ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਹਲਕਾ ਵਾਸੀ ਹਾਜ਼ਰ ਸਨ ।ਓਧਰ ਸ਼ੋ੍ਮਣੀ ਅਕਾਲੀ ਦਲ ਸੰਯੁਕਤ ਦੇ ਜ਼ਿਲਾ ਯੂਥ ਪ੍ਰਧਾਨ ਮਨਪ੍ਰੀਤ ਸੈਣੀ ਨੇ ਕਿਹਾ ਕਿ ਸ਼ੋ੍ਮਣੀ ਅਕਾਲੀ ਦਲ ਸੰਯੁਕਤ ਬੇਹੱਦ ਮਜਬੂਤ ਸਥਿਤੀ ਚ ਆ ਗਯਾ ਹੈ ਤੇ ਦਸੂਹਾ ਚ ਜਿੱਤ ਯਕੀਨੀ ਹੈ। Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...