ਵੱਡੀ ਖ਼ਬਰ : ਚੋਣਾਂ ਤੋਂ ਪਹਿਲਾਂ ਕੇਜਰੀਵਾਲ ਦੀਆਂ ਵਧੀਆਂ ਮੁਸ਼ਕਲਾਂ, ਸ਼ਹੀਦ ਭਗਤ ਸਿੰਘ ਨਾਲ ਆਪਣੀ ਤੁਲਨਾ ਕਰਨ ਤੇ ਢੱਟ ਤੋਂ ਅਲਾਵਾ ਜਾਖੜ ਨੇ ਕੀਤਾ ਵੱਡਾ ਹਮਲਾ, ਮਹਿੰਗਾ ਪੈ ਸਕਦਾ ਆਪ ਨੂੰ

ਫਿਰੋਜ਼ਪੁਰ : ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ।  ਇਕ ਪਾਸੇ ਜਿਥੇ ਸ਼ਹੀਦ ਭਗਤ ਸਿੰਘ ਦੇ ਰਿਸ਼ਤੇਦਾਰ ਖਾਸੇ ਨਾਰਾਜ ਹਨ ਤੇ ਹਰਭਜਨ ਢੱਟ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਮੂੰਹ ਨਾ ਲਗਾਣ ਦੇ ਬਿਆਨ ਦੇ ਰਹੇ ਹਨ ਓਥੇ ਦੂਜੇ ਪਾਸੇ ਕਾਂਗਰਸੀ ਆਗੂ ਸੁਨੀਲ ਜਾਖੜ ਨੇ ਸ਼ਹੀਦ ਭਗਤ ਸਿੰਘ , ਰਾਜਗੁਰੂ ,ਸੁਖਦੇਵ ਦੇ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਨਤਮਸਤਕ ਹੋ ਕੇ ਰਾਜਨੀਤਿਕ ਜਮਾਤ ਦੀ ਤਰਫੋਂ ਸ਼ਹੀਦਾਂ ਤੋਂ ਮੁਆਫ਼ੀ ਮੰਗੀ ਅਤੇ ਕੇਜਰੀਵਾਲ ‘ਤੇ ਵੱਡਾ ਹਮਲਾ ਕੀਤਾ ਹੈ।

ਸੁਨੀਲ ਜਾਖੜ ਨੇ ਕਿਹਾ ਅੱਤਵਾਦੀ ਅੱਤਵਾਦੀ ਹੁੰਦਾ ਹੈ, ਕੋਈ ਮਿੱਠਾ-ਨਮਕੀਨ ਨਹੀਂ ਹੁੰਦਾ। ਜਾਖੜ ਨੇ ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ‘ਤੇ ਸਥਿਤ ਹੁਸੈਨੀਵਾਲਾ ਵਿਖੇ ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਸਮਾਰਕ ‘ਤੇ ਨਤਮਸਤਕ ਹੋ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸ਼ਹੀਦ ਭਗਤ ਸਿੰਘ ਨਾਲ ਆਪਣੀ ਤੁਲਨਾ ਕਰਨ ‘ਤੇ ਸ਼ਹੀਦਾਂ ਤੋਂ ਮੁਆਫ਼ੀ ਮੰਗੀ ਹੈ। 

ਸੁਨੀਲ ਜਾਖੜ ਨੇ ਕਿਹਾ ਅਰਵਿੰਦ ਕੇਜਰੀਵਾਲ ਵੱਲੋਂ ਆਪਣੀ ਤੁਲਨਾ ਸ਼ਹੀਦ ਭਗਤ ਸਿੰਘ ਨਾਲ ਕਰਨਾ ਸ਼ਹੀਦਾਂ ਦਾ ਅਪਮਾਨ ਹੈ। ਉੱਥੇ ਹੀ ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਆਪਣੀ ਤੁਲਨਾ ਭਗਤ ਸਿੰਘ ਨਾਲ ਕਰਨ ‘ਤੇ ਰਾਜਨੀਤਿਕ ਜਮਾਤ ਦੀ ਤਰਫੋਂ ਸ਼ਹੀਦਾਂ ਤੋਂ ਮੁਆਫ਼ੀ ਮੰਗਣ ਆਇਆ ਹਾਂ ਅਤੇ ਜੋ ਬਿਆਨ ਅਰਵਿੰਦ ਕੇਜਰੀਵਾਲ ਨੇ ਆਪਣੀ ਤੁਲਨਾ ਭਗਤ ਸਿੰਘ ਨਾਲ ਕਰਕੇ ਦਿੱਤਾ ਹੈ, ਉਹ ਰਾਜਨੀਤੀ ਦੇ ਮੱਥੇ ‘ਤੇ ਕਲੰਕ ਹੈ ਅਤੇ ਉਹ ਸਿਆਸੀ ਭਾਈਚਾਰੇ ਦੀ ਤਰਫੋਂ ਸ਼ਹੀਦਾਂ ਤੋਂ ਮੁਆਫੀ ਮੰਗਦੇ ਹਨ।

ਗੌਰਤਲਬ ਹੈ ਕਿ ਸ਼ਹੀਦ ਭਗਤ ਸਿੰਘ ਦਾ ਸਤਿਕਾਰ ਸਿਰਫ ਪੰਜਾਬ ਚ ਹੀ ਨਹੀਂ ਬਲਕਿ ਭਾਰਤ ਤੋਂ ਅਲਾਵਾ ਦੁਨੀਆਂ ਦੇ ਹਰ ਕੋਨੇ  ਚ ਵੱਸਦੇ ਪੰਜਾਬੀਆਂ ਚ ਹੈ।  ਅਜਿਹੇ ਚ ਅਜਿਹੇ ਬਿਆਨ ਦੇਣਾ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਬਣੀ ਬਣਾਈ ਖੇਡ ਖਾਸਤੌਰ ਤੇ ਦੋਆਬੇ ਚ ਵਿਗੜ ਸਕਦੀ ਹੈ ਜਦੋਂ ਕਿ ਚੋਣਾਂ ਨੂੰ ਹੁਣ ਮਹਿਜ਼ ਕੁਝ ਘੰਟੇ ਹੀ ਰਹਿ ਗਏ ਹਨ। 

Related posts

Leave a Reply