ਵੱਡੀ ਖ਼ਬਰ : ਚੰਨੀ ਅਤੇ ਸਿੱਧੂ ਡਰਾਮੇਬਾਜ਼ : ਸੁਖਬੀਰ ਬਾਦਲ, ਅੱਜ ਕੁਝ ਦੇਰ ਬਾਅਦ ਮੁਕੇਰੀਆਂ ਦੇ ਇਲਾਕੇ ਚ ਕਰਨਗੇ ਸੰਬੋਧਨ, ਫਿਰੋਜਪੁਰ ਚ ਬਾਦਲ ਦਲ ਨਾਲ ਹੋਏ ਕਿਸਾਨੀ ਟਕਰਾਅ ਤੋਂ ਬਾਅਦ ਓਹਨਾ ਦੀ ਮੁਕੇਰੀਆਂ ਫੇਰੀ ਨੂੰ ਲੈ  ਕੇ ਸਖ਼ਤ ਸੁਰੱਖਿਆ ਪ੍ਰਬੰਧ

ਮੁਕੇਰੀਆਂ / ਹੁਸ਼ਿਆਰਪੁਰ (CDT NEWS) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਡਰਾਮੇਬਾਜ਼ ਹਨ ਤੇ ਉਨ੍ਹਾਂ ਕੋਲ ਪੰਜਾਬ ਲਈ ਕੋਈ ਯੋਜਨਾ ਨਹੀਂ ਹੈ।

ਸ੍ਰੀ ਬਾਦਲ ਨੇ  ਮੁੱਖ ਮੰਤਰੀ ਚੰਨੀ ‘ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਸ੍ਰੀ ਚੰਨੀ ਅਣਅਧਿਕਾਰਿਤ ਕਾਲੋਨੀਆਂ ਅਤੇ ਰੇਤ ਮਾਫ਼ੀਆ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਪੰਜਾਬ ਦੇ ਭਲੇ ਲਈ ਕੋਈ ਰੋਡ ਮੈਪ ਨਹੀਂ ਹੈ ਤੇ ਸਿਰਫ਼ ਬਦਲੀਆਂ ਕਰਨ ਤਕ ਸੀਮਤ ਹਨ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿੱਚ ਕਾਂਗਰਸ ਦੇ ਵਿਰੋਧ ਵਿੱਚ ਲਹਿਰ ਚੱਲ ਰਹੀ ਹੈ ਤੇ ਇਸ ਵੇਰ ਕਾਂਗਰਸ 10-12 ਸੀਟਾਂ ਤੋਂ ਵੱਧ ਨਹੀਂ ਜਿੱਤ ਸਕੇਗੀ ਤੇ ਕਾਂਗਰਸੀਆਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ।

ਅੱਜ ਸੁਖਬੀਰ ਬਾਦਲ ਮੁਕੇਰੀਆਂ ਚ ਆ ਰਹੇ ਹਨ।  ਅਕਾਲੀ ਵਰਕਰਾਂ ਚ ਓਹਨਾ ਦੀ ਮੁਕੇਰੀਆਂ ਫੇਰੀ ਨੂੰ ਲੈ ਕੇ ਭਾਰੀ ਉਤਸ਼ਾਹ ਹੈ।  ਪਾਰਟੀ ਉਮੀਦਵਾਰ ਸਰਬਜੀਤ ਸਿੰਘ ਸਾਬ੍ਹੀ  ਅਨੁਸਾਰ ਉਹ ਤਕਰੀਬਨ 6 ਸੰਖੇਪ ਮੀਟਿੰਗਾਂ ਨੂੰ ਸੰਬੋਧਨ ਕਰਨਗੇ।  ਓਹਨਾ ਕਿਹਾ ਕਿ ਉਹ ਚਨੌਰ , ਹਾਜ਼ੀਪੁਰ , ਅਤੇ ਮਹਿਤਪੁਰ ਵੀ ਜਾਣਗੇ। 

ਫਿਰੋਜਪੁਰ ਚ ਬਾਦਲ ਦਲ ਨਾਲ ਹੋਏ ਕਿਸਾਨੀ ਟਕਰਾਅ ਤੋਂ ਬਾਅਦ ਓਹਨਾ ਦੀ ਮੁਕੇਰੀਆਂ ਫੇਰੀ ਨੂੰ ਲੈ  ਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।    

Related posts

Leave a Reply