ਵੱਡੀ ਖ਼ਬਰ : ਚੰਨੀ ਤੇ ਸਿੱਧੂ ਕਰੀਜ਼ ਤੇ, ਕੈਪਟਨ ਧੜੇ ਦਾ ਇਕ ਹੋਰ ਚੇਅਰਮੈਨ, ਮੈਦਾਨ ਤੋਂ ਕੀਤਾ ਬਾਹਰ

ਬਟਾਲਾ (ਅਵਿਨਾਸ਼ ) : ਬਟਾਲਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਪਵਨ ਕੁਮਾਰ ਪੰਮਾ ਨੂੰ 22 ਦਿਨਾਂ ਬਾਅਦ ਚੇਅਰਮੈਨ ਦੀ ਕੁਰਸੀ ਤੋਂ ਹਟਾ ਦਿੱਤਾ ਗਿਆ ਹੈ। ਦੁਬਾਰਾ ਕਸਤੂਰੀ ਲਾਲ ਸੇਠ ਨੂੰ ਚੇਅਰਮੈਨ ਬਣਾ ਦਿੱਤਾ ਗਿਆ ਹੈ। ਨਵਜੋਤ ਸਿੰਘ ਸਿੱਧੂ ਦਾ ਸਾਥ ਦੇਣ ‘ਤੇ ਕੈਪਟਨ ਵੱਲੋਂ ਕਸਤੂਰੀ ਲਾਲ ਨੂੰ ਹਟਾ ਕੇ ਪੰਮਾ ਨੂੰ ਲਗਾਇਆ ਗਿਆ ਸੀ। ਹੁਣ ਮੁੱਖ ਮੰਤਰੀ ਬਦਲਣ ਤੋਂ ਬਾਅਦ ਮੁੜ ਬਦਲਾਅ ਕਰ ਦਿੱਤਾ ਗਿਆ ਹੈ।

ਇਸੇ ਤਰ੍ਹਾਂ ਚੰਨੀ ਅੰਮ੍ਰਿਤਸਰ ਫੇਰੀ ਦੌਰਾਨ ਐਕਸ਼ਨ ਮੂਡ ‘ਚ ਦਿਖਾਈ ਦਿੱਤੇ। ਉਨ੍ਹਾਂ ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਦਿਨੇਸ਼ ਬੱਸੀ ਦੀ ਥਾਂ ਦਮਨਦੀਪ ਸਿੰਘ ਉਪਲ ਨੂੰ ਟਰੱਸਟ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ।

Related posts

Leave a Reply