ਵੱਡੀ ਖ਼ਬਰ :ਚੰਨੀ ਸਰਕਾਰ : 36 ਹਜ਼ਾਰ ਕੱਚੇ ਮੁਲਾਜ਼ਮ ਹੋਣਗੇ ਪੱਕੇ, AG ਦਾ ਅਸਤੀਫ਼ਾ ਪ੍ਰਵਾਨ, ਨਵੇਂ ਡੀ ਜੀ ਪੀ ਦੀ ਨਿਯੁਕਤੀ ਪੈਨਲ ਤੋਂ ਬਾਅਦ

ਚੰਡੀਗਡ਼੍ਹ : ਮੁੱਖ ਮੰਤਰੀ ਦੀ ਪ੍ਰੈੱਸ ਕਾਨਫਰੰਸ ਹੋ ਚੁਕੀ  ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵੀ ਇਸ ਮੌਕੇ ਮੌਜੂਦ ਹਨ। ਪੰਜਾਬ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ। ਹਰ ਵਰਗ ਨੂੰ ਬਰਾਬਰਤਾ ਦਾ ਹੱਕ ਤੇ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਪੰਜਾਬ ਦੇ ਮੁਲਾਜ਼ਮਾਂ ਦੇ ਵਿਸ਼ਵਾਸ ਸਰਕਾਰ ਵਿਚ ਹੋਣਾ ਲਾਜ਼ਮੀ ਹੈ। ਅੱਜ ਕੈਬਨਿਟ ਮੀਟਿੰਗ ਵਿਚ ਲਏ ਅਹਿਮ ਫੈਸਲੇ ਵਿਚ 36 ਹਜ਼ਾਰ ਮੁਲਾਜ਼ਮ ਪੱਕੇ ਕੀਤੇ ਜਾਣਗੇ। ਡੀਸੀ ਰੇਟ ਵੀ ਸਰਕਾਰ ਲੇ 415 ਰੁਪਏ ਵਧਾਇਆ ਹੈ। ਇਹ ਰੇਟ ਇਕ ਅਪ੍ਰੈਲ 2020 ਤੋਂ ਲਾਗੂ ਹੋਣਗੇ। ਡੀਸੀ ਰੇਟ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਬਕਾਇਆ ਰਾਸ਼ੀ ਦਾ ਭੁਗਤਾਨ ਕੀਤਾ ਜਾਵੇਗਾ। ਅੱਜ ਦੀ ਅਹਿਮ ਮੀਟਿੰਗ ਵਿਚ ਰੇਤਾ ਦਾ ਰੇਟ ਵੀ ਘਟਾਇਆ ਗਿਆ। ਸਾਢੇ ਪੰਜ ਰੁਏ ਪ੍ਰਤੀ ਕਿਊਬਿਕ ਫੁੱਟ ਰੇਤਾ ਮਿਲੇਗਾ।

ਉਨ੍ਹਾਂ ਕਿਹਾ ਕਿ ਕੱਲ੍ਹ ਭਾਵ ਬੁੱਧਵਾਰ ਤੋਂ ਸਸਤਾ ਰੇਤਾ ਮਿਲਣਾ ਸ਼ੁਰੂ ਹੋ ਜਾਵੇਗਾ। ਇਸ ਰੇਟ ’ਤੇ ਦਰਿਆ,ਖੱਡ ਤੋਂ ਰੇਤਾ ਭਰਿਆ ਜਾਵੇਗਾ।

ਇਸ ਦੇ ਨਾਲ ਹੀ ਚੰਨੀ ਨੇ ਕਿਹਾ ਕਿ ਜੇਕਰ ਕੋਈ ਕਿਸਾਨ ਤਿੰਨ ਫੁੱਟ ਤੱਕ ਮਿੱਟੀ ਪਟਵਾਉੰਦਾ ਤਾਂ ਉਸਨੂੰ ਕੋਈ ਨਹੀਂ ਰੋਕੇਗਾ ਤੇ ਨਾ ਕੋਈ ਪ੍ਰਵਾਨਗੀ ਲੈਣ ਦੀ ਲੋੜ ਨਹੀਂ ਹੋਵੇਗੀ। ਇੱਟ ਭੱਠਾ ਨੂੰ ਮਾਇਨਿੰਗ ਪਾਲਸੀ ਤੋ ਬਾਹਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜਿਹੜੇ ਦਰਿਆ ਜਾਂ ਨਦੀ ਤੇ ਪਾਣੀ ਆਉਂਦਾ ਉਥੇ ਹੀ ਮਾਇਨਿੰਗ ਹੋਵੇਗੀ।

Related posts

Leave a Reply