ਵੱਡੀ ਖ਼ਬਰ : ਚੰਨੀ ਸਰਕਾਰ ਨੇ ਮਜੀਠੀਆ ਤੇ ਅੱਧੀ ਰਾਤ ਨੂੰ ਕੱਸਿਆ ਸ਼ਿਕੰਜਾ, ਸਿੱਧੂ ਦੀ ਰਿਪੋਰਟ ਦੇ ਆਧਾਰ ਤੇ ਨਸ਼ਿਆਂ ਦੇ ਮਾਮਲੇ ਵਿਚ ਮਜੀਠੀਆ ਤੇ ਐਫ ਆਈ ਆਰ ਦਰਜ

ਮੁਹਾਲੀ, 21 ਦਸੰਬਰ : ਪੰਜਾਬ ਪੁਲਿਸ ਦੇ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਪੁਲਿਸ ਥਾਣਾ ਬਨੂੜ ਵਿਚ ਸਾਬਕਾ ਅਕਾਲੀ ਮੰਤਰੀ ਦੇ ਖਿਲਾਫ ਨਸ਼ਿਆਂ ਦੇ ਮਾਮਲੇ ਵਿਚ ਐਫ ਆਈ ਆਰ ਦਰਜ ਕੀਤੀ ਹੈ। ਇਹ ਮਾਮਲਾ ਇਕ ਪੁਰਾਣੇ ਸਿੰਥੈਟਿਕਸ ਡਰੱਗ ਕੇਸ ਵਿਚ ਦਰਜ ਕੀਤਾ ਗਿਆ ਹੈ। 

 ਸਟੇਟ ਕ੍ਰਾਈਮ ਪੁਲਿਸ ਥਾਣਾ ਮੁਹਾਲੀ ‘ਚ ਅਕਾਲੀ ਆਗੂ ਬਿਕਰਮ ਮਜੀਠੀਆ ਖਿਲਾਫ਼ ਡਰੱਗ ਮਾਮਲੇ ‘ਚ  ਇਹ ਐਫਆਈਆਰ ਹਰਪ੍ਰੀਤ ਸਿੱਧੂ ਦੀ ਰਿਪੋਰਟ ਦੇ ਆਧਾਰ ਤੇ ਕੀਤੀ ਗਈ। ਮਜੀਠੀਆ ਤੇ ਧਾਰਾ 25, 27ਏ ਤੇ 29 NDPS ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਗੌਰਤਲਬ ਹੈ ਕਿ ਨਵਜੋਤ ਸਿੱਧੂ ਵੀ ਕਾਫੀ ਲੰਬੇ ਸਮੇਂ ਤੋਂ ਇਹ ਮੁੱਦਾ ਉਠਾਂਦੇ ਰਹੇ ਹਨ।

Related posts

Leave a Reply