ਵੱਡੀ ਖ਼ਬਰ : ਜਬਰ ਜਨਾਹ ਤੇ ਪ੍ਰਾਈਵੇਟ ਪਾਰਟ ’ਚ ਲੋਹੇ ਦੀ ਰਾਡ ਪਾਉਣ ਦੇ ਵਹਿਸ਼ੀਪੁਣੇ ਦਾ ਸ਼ਿਕਾਰ ਹੋਈ ਔਰਤ ਦੀ ਮੌਤ

ਮੁੰਬਈ : ਮੁੰਬਈ ਦੇ ਸਾਕੀਨਾਕਾ ’ਚ ਜਬਰ ਜਨਾਹ ਤੇ ਪ੍ਰਾਈਵੇਟ ਪਾਰਟ ’ਚ ਲੋਹੇ ਦੀ ਰਾਡ ਪਾਉਣ ਦੇ ਵਹਿਸ਼ੀਪੁਣੇ ਦਾ ਸ਼ਿਕਾਰ ਹੋਈ ਔਰਤ ਨੇ ਇੱਥੇ ਹਸਪਤਾਲ ’ਚ ਇਲਾਜ ਦੌਰਾਨ ਸ਼ਨਿਚਰਵਾਰ ਤੜਕੇ ਦਮ ਤੋੜ ਦਿੱਤਾ। ਇਕ ਅਧਿਕਾਰੀ ਨੇ ਦੱਸਿਆ ਕਿ ਔਰਤ ਦੇ ਪ੍ਰਾਈਵੇਟ ਪਾਰਟਸ ’ਚ ਗੰਭੀਰ ਸੱਟਾਂ ਲੱਗੀਆਂ ਸਨ ਤੇ ਹਾਦਸੇ ’ਚ ਉਸਦਾ ਬਹੁਤ ਖ਼ੂਨ ਵਹਿ ਗਿਆ ਸੀ। ਉਹ ਸ਼ੁੱਕਰਵਾਰ ਤੜਕੇ ਤੋਂ ਰਾਜਾਵਾੜੀ ਹਸਪਤਾਲ ’ਚ ਜ਼ਿੰਦਗੀ ਦੀ ਲੜਾਈ ਲੜ ਰਹੀ ਸੀ। ਉਨ੍ਹਾਂ ਦੱਸਿਆ ਕਿ ਔਰਤ ਨਾਲ ਜਬਰ ਜਨਾਹ ਤੇ ਲੋਹੇ ਦੀ ਰਾਡ ਨਾਲ ਹਮਲਾ ਕਰਨ ਤੋਂ ਬਾਅਦ ਦੋਸ਼ ਨੇ ਉਸ ’ਤੇ ਚਾਕੂ ਨਾਲ ਵੀ ਵਾਰ ਕੀਤਾ ਗਿਆ ਸੀ ।

ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਤੜਕੇ ਸਾਹਮਣੇ ਆਈ ਸੀ, ਜਦੋਂ ਪੁਲਿਸ ਨੂੰ ਸਾਕੀਨਾਕਾ ’ਚ ਖੈਰਾਨੀ ਰੋਡ ’ਤੇ ਇਕ ਵਿਅਕਤੀ ਵੱਲੋਂ ਇਕ ਔਰਤ ’ਤੇ ਹਮਲਾ ਕਰਨ ਬਾਰੇ ਫੋਨ ਆਇਆ ਸੀ। ਪੁਲਿਸ ਮੌਕੇ ’ਤੇ ਪੁੱਜੀ ਜਿੱਥੇ ਉਸ ਨੇ ਔਰਤ ਨੂੰ ਖ਼ੂਨ ਨਾਲ ਲਥਪਥ ਪਾਇਆ ਗਿਆ । ਇਸ ਤੋਂ ਬਾਅਦ ਉਸ ਨੂੰ ਰਾਜਾਵੜੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਹਸਪਤਾਲ ’ਚ ਇਲਾਜ ਦੌਰਾਨ ਸ਼ਨਿਚਰਵਾਰ ਉਸਦੀ ਮੌਤ ਹੋ ਗਈ  

Related posts

Leave a Reply