ਵੱਡੀ ਖ਼ਬਰ : ਨਵਜੋਤ ਸਿੰਘ ਸਿੱਧੂ  ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਖ਼ਜ਼ਾਨਚੀ ਨੇ ਵੀ ਛੱਡਿਆ ਅਹੁਦਾ

ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ  ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਗੁਲਜ਼ਾਰ ਇੰਦਰ ਚਾਹਲ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ। ਸੂਤਰਾਂ ਅਨੁਸਾਰ ਇਸ ਵੇਲੇ ਨਵਜੋਤ ਸਿੰਘ ਸਿੱਧੂ ਦੀ ਪਟਿਆਲਾ ਰਿਹਾਇਸ਼ ‘ਤੇ ਬੈਠਕ ਚੱਲ ਰਹੀ ਹੈ ਜਿਸ ਵਿਚ ਗੁਲਜ਼ਾਰ ਇੰਦਰ ਚਹਿਲ ਵੀ ਮੌਜੂਦ ਹਨ। ਗੁਲਜ਼ਾਰ ਇੰਦਰ ਚਹਿਲ ਨਵਜੋਤ ਸਿੰਘ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਹਨ।

 ਗੁਲਜ਼ਾਰ ਇੰਦਰ ਚਹਿਲ ਫਿਲਮ ਅਦਾਕਾਰ ਤੇ ਪ੍ਰੋਡਿਊਸਰ ਹਨ। ਗੁਲਜ਼ਾਰ ਨੇ ਪੰਜਾਬੀ ਫਿਲਮ ਜਗ ਜਿਊਂਦਿਆਂ ਦੇ ਮੇਲੇ ‘ਚ ਰੂਪ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਹਰਭਜਨ ਮਾਨ ਤੇ ਨੀਰੂ ਬਾਜਵਾ ‘ਤੇ ਬਣੀ ਫਿਲਮ ਹੀਰ-ਰਾਂਝਾ ਦੇ ਕੋ-ਪ੍ਰਡਿਊਸ ਵੀ ਕੀਤੀ ਹੈ। 

Related posts

Leave a Reply