ਵੱਡੀ ਖ਼ਬਰ : ਨਵਜੋਤ ਸਿੱਧੂ ਤਾਜਪੋਸ਼ੀ:: ਜੇਕਰ ਮਸਲੇ ਹੱਲ ਹੁੰਦੇ ਤਾਂ ਪ੍ਰਧਾਨਗੀ ਸਫਲ, ਜੇਕਰ ਮਸਲੇ ਹੱਲ ਨਹੀਂ ਹੁੰਦੇ ਤੇ ਗੁਰੂ ਦਾ ਇਨਸਾਫ ਨਹੀਂ ਹੁੰਦਾ ਤਾਂ ਪ੍ਰਧਾਨਗੀ ਦਾ ਕੋਈ ਫਾਇਦਾ ਨਹੀ

ਚੰਡੀਗੜ੍ਹ : ਨਵਜੋਤ ਸਿੱਧੂ ਦੀ ਤਾਜਪਸ਼ੀ ਦੌਰਾਨ ਕੈਪਟਨ ਵੱਲੋਂ ਸਿੱਧੂ ਨੂੰ ਵਧਾਈ ਦਿੱਤੀ ਗਈ। ਉਨ੍ਹਾਂ ਸਿੱਧੂ ਦੀ ਪ੍ਰਧਾਨਗੀ ਬਾਰੇ ਕਿਹਾ ਕਿ ਪਹਿਲੇ ਹੀ ਦਿਨ ਮੈਂ ਕਹਿ ਦਿੱਤਾ ਸੀ ਕਿ ਹਾਈਕਮਾਨ ਦਾ ਹਰ ਫੈਸਲਾ ਮੈਨੂੰ ਮਨਜੂਰ ਹੈ।  ਆਪਣੀ ਅਲੋਚਨਾ ਬਾਰੇ ਉਨ੍ਹਾਂ ਕਿਹਾ ਕਿ ਕੁਝ ਕਾਨੂੰਨੀ ਗੱਲਾਂ ਹੋ ਜਾਂਦੀਆਂ ਹਨ ਜਿਵੇਂ ਬਰਗਾੜੀ ਤੇ ਕੋਟਕਪੂਰਾ ਦਾ ਮਸਲਾ ਹੈ। ਉਨ੍ਹਾਂ ਕਿਹਾ ਕਿ ਬਾਦਲ ਤੇ ਮਜੀਠਾ ਨਹੀਂ ਰਹਿਣਾ, ਅਗਲੀਆਂ ਚੋਣਾਂ ਵਿੱਚ ਵੇਖ ਲੈਣਾ।

ਉਨ੍ਹਾਂ ਸਿੱਧੂ ਨੂੰ ਕਿਹਾ ਕਿ ਤੁਹਾਨੂੰ ਲੋਕਾਂ ਨੂੰ ਜੋੜਨਾ ਪਵੇਗਾ । ਪੰਜਾਬ ਦੇ ਨਾਲ-ਨਾਲ ਬਾਹਰੀ ਲੜਾਈ ਵੀ ਲੜਨੀ ਪੈਣੀ ਹੈ। ਉਨ੍ਹਾਂ ਪਾਕਿਸਤਾਨ, ਚੀਨ, ਤਾਲਿਬਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਨਹੀਂ ਸਗੋਂ ਪੂਰੇ ਦੇਸ਼ ਦੀ ਸੁਰੱਖਿਆ ਦਾ ਮਸਲਾ ਹੈ।

ਕੈਪਟਨ ਨਾਲ ਵਿਰੋਧ ਬਾਰੇ ਟਿੱਪਣੀ ਕਰਦਿਆਂ ਸਿੱਧੂ ਨੇ ਕਿਹਾ ਕਿ ਲੜਾਈ ਮਸਲਿਆਂ ਦੀ ਹੈ। ਮਸਲਾ ਸਿਰਫ ਕਿਸਾਨੀ ਦਾ ਹੈ ਜਿਹੜੇ ਕਈ ਦਿਨਾਂ ਤੋਂ ਸੜਕਾਂ ਤੇ ਰੁਲਣ ਲਾਇ ਮਜਬੂਰ ਹਨ  । ਮਸਲਾ ਅਧਿਆਪਕਾਂ ਦੇ ਧਰਨੇ ਅਤੇ  ਗੁਰੂ ਦਾ ਮਸਲਾ ਹੈ। ਇਹ ਪ੍ਰਧਾਨਗੀ ਮਸਲਿਆ ਨੂੰ ਹੱਲ ਕਰਨ ਲਈ ਹੈ। ਜੇਕਰ ਮਸਲੇ ਹੱਲ ਹੁੰਦੇ ਤਾਂ ਪ੍ਰਧਾਨਗੀ ਸਫਲ ਹੈ। ਜੇਕਰ ਮਸਲੇ ਹੱਲ ਨਹੀਂ ਹੁੰਦੇ ਤੇ ਗੁਰੂ ਦਾ ਇਨਸਾਫ ਨਹੀਂ ਹੁੰਦਾ ਤਾਂ ਪ੍ਰਧਾਨਗੀ ਦਾ ਕੋਈ ਫਾਇਦਾ ਨਹੀ।

ਨਵਜੋਤ ਸਿੱਧੂ ਨੇ ਕਿਹਾ ਕਿ ਚਿੱਟੇ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ.

ਸਿੱਧੂ ਨੇ ਅਕਾਲੀ ਦਲ ਤੇ ਤਨਜ਼ ਕਰਦਿਆਂ ਕਿਹਾ ਕਿ ਜੀਜਾ-ਸਾਲਾ ਰਹਿਣ ਨਹੀਂ ਦੇਣਾ। ਪੰਜਾਬ ਸਵਾਲ ਕਰਦਾ ਹੈ। ਪੰਜਾਬ ਨੂੰ ਬਰਬਾਦ ਕਰਨ ਵਾਲਿਆਂ ਦੇ ਨਾਮ। ਇਨ੍ਹਾਂ ਨੂੰ ਟੰਗਣਾ ਹੀ ਪੈਣਾ ਹੈ।

 

ਸਿੱਧੂ ਨੇ ਕਿਹਾ ਕਿ ਮੈਂ ਕਿਸਾਨਾਂ ਨੂੰ ਮਿਲਣਾ ਚਾਹੁੰਦਾ ਹਾਂ। ਕਿਸਾਨੀ ਮਸਲੇ ਨੂੰ ਹੱਲ ਕਰਨ ਲਈ ਵਿਚਾਰ ਜ਼ਰੂਰੀ ਹੈ। ਅੱਜ ਕਾਂਗਰਸ ਇਕੱਠੀ ਹੈ। ਕਾਂਗਰਸ ਦੇ ਵਰਕਰਾਂ ਨੂੰ ਜ਼ਰੀਆ ਬਣਾਵਾਂਗਾ ਮਸਲੇ ਹੱਲ ਕਰਨ ਦਾ। ਸਾਰਿਆਂ ਦਾ ਅਸ਼ੀਰਵਾਦ ਲੈ ਕੇ ਨਾਲ ਚੱਲਾਂਗਾ। ਮੇਰੀ ਕੋਈ ਈਗੋ ਨਹੀਂ। ਮੋਢੇ ਨਾਲ ਮੋਢਾ ਲਾ ਕੇ ਚੱਲਾਂਗਾ। 15 ਅਗਸਤ ਤੋਂ ਕਾਂਗਰਸ ਭਵਨ ਵਿੱਚ ਸਿੱਧੂ ਦਾ ਬਿਸਤਰਾ ਲੱਗੇਗਾ

Related posts

Leave a Reply