ਵੱਡੀ ਖ਼ਬਰ : ਪਠਾਨਕੋਟ ਦੇ ਵੱਖ-ਵੱਖ ਵਾਰਡਾਂ ਵਿਚ ਸੁੱਟੇ ਜਾ ਰਹੇ ਗੰਦ ਦੇ ਢੇਰਾਂ ਕਾਰਣ ਫੈਲ ਸਕਦੀ ਵੱਡੀ ਬਿਮਾਰੀ, ਲੋਕਾਂ ਵੱਲੋਂ ਡਿਪਟੀ ਕਮਿਸ਼ਨਰ ਤੋਂ ਕਾਰਵਾਈ ਦੀ ਮੰਗ

ਖੁੱਲ੍ਹੇ ਪਲਾਟਾਂ ਵਿਚ ਸੁੱਟੇ ਜਾ ਰਹੇ ਗੰਦ ਦੇ ਢੇਰ ਬਿਮਾਰੀਆਂ ਨੂੰ ਦੇ ਰਹੇ ਨੇ ਸਦਾ
ਪਹਿਲਾਂ ਹੀ ਕੋਰੋਨਾ ਬੀਮਾਰੀ ਛੱਡ ਨਹੀਂ ਰਹੀ ਲੋਕਾਂ ਦੀ ਜਾਨ

ਪਠਾਨਕੋਟ 17 ਮਈ (ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ )
ਕਰੋਨਾ ਬਿਮਾਰੀ ਨੂੰ ਲੈ ਕੇ ਪਹਿਲਾਂ ਹੀ ਕੁਝ ਲੋਕ ਘਰਾਂ ਵਿਚ ਇਕਾਂਤਵਾਸ ਰਹਿੰਦਿਆ ਜ਼ਿੰਦਗੀ ਮੌਤ ਨਾਲ ਲੜ ਰਹੇ ਹਨ। ਦੂਸਰੇ ਪਾਸੇ ਪਠਾਨਕੋਟ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਸਥਿਤ ਖਾਲੀ ਪਏ ਪਲਾਟਾਂ ਅੰਦਰ ਲੋਕ ਘਰਾਂ ਦਾ ਗੰਦ ਕੂੜਾ ਲਿਆ ਕੇ ਸੁੱਟ ਰਹੇ ਹਨ। ਜਿਹੜੇ ਲੋਕ ਪੋਜਿਟਵ ਦੇ ਮਾਮਲੇ ਨੂੰ ਲੈ ਕੇ ਘਰਾਂ ਵਿੱਚ ਇਕਾਂਤਵਾਸ ਹਨ ਖਾਸ ਕਰਕੇ ਉਹਨਾਂ ਲਈ ਇਹ ਗੰਦ ਕੁੜਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਰੋਜ਼ਾਨਾ ਗੰਧ ਕੂੜਾ ਸੁੱਟ ਸੁੱਟ ਕੇ ਢੇਰਾਂ ਦੇ ਢੇਰ ਬਣਾਏ ਜਾ ਰਹੇ ਹਨ ਜੇ ਕੋਈ ਇਸ ਦਾ ਵਿਰੋਧ ਕਰਦਾ ਹੈ ਤਾਂ ਲੜਾਈ ਝਗੜੇ ਦਾ ਕਾਰਨ ਬਣ ਜਾਂਦਾ ਹੈ।

ਕੁਝ ਲੋਕ ਨਿੱਜੀ ਤੌਰ ਤੇ ਆਪਣੀ ਜੇਬ ਵਿਚੋ ਪੈਸੇ ਖਰਚ ਕਰਕੇ ਸਾਫ ਸਫਾਈ ਕਰਵਾ ਲੈਂਦੇ ਹਨ ਜਿਨਾ ਮਾਤੜਾ ਦਾ ਕੇਵਲ ਗੁਜਾਰਾ ਹੀ ਚੱਲਦਾ ਹੈ ਉੱਥੇ ਮਾੜਾ ਹੀ ਹਾਲ ਹੈ। ਵੱਡੀ ਸਮੱਸਿਆ ਇਹ ਹੈ ਕੀ ਆਖ਼ਰ ਇਹ ਗੰਦ ਕੂੜਾ ਸੁੱਟਿਆ ਤੇ ਸੁਟਿਆ ਕਿਥੇ ਜਾਵੇ। ਸਥਾਨਕ ਢਾਕੀ ਮਹੱਲਾ ਅਤੇ ਹੋਰ ਦਰਜਨਾਂ ਮੁੱਹਲੇ ਐਸੇ ਸਥਿਤ ਹਨ ਜਿਥੇ ਗੰਦ ਕੂੜੇ ਦੇ ਢੇਰ ਕਿਸੇ ਭਿਆਨਕ ਬਿਮਾਰੀ ਨੂੰ ਸੱਦਾ ਦੇ ਰਹੇ ਹਨ। ਇਸ ਮੁੁੱਹਲੇ ਦੇ ਮੁੱਖ ਰੋਡ ਤੇ ਸਥਿਤ ਜਿਲਾ ਸਿੱਖਿਆ ਅਫਸ਼ਰ ਦੀ ਕੋਠੀ ਵੀ ਮਾਯੂਦ ਹੈ ਤੇ ਉਨਾਂ ਦੀ ਕੋਠੀ ਦੇ ਸਾਹਮਣੇ ਪਏ ਖਾਲੀ ਪਲਾਟ ਵਿੱਚ ਪ੍ਰਤੀ ਦਿਨ ਲੋਕਾ ਵਲੋਂ ਗੰਦ ਕੂੜਾ ਸੁੱਟਿਆ ਜਾ ਰਿਹਾ ਹੈ। ਘਰਾਂ ਵਿੱਚ ਪਏ ਇਕਾਂਤਵਾਸ ਲੋਕ ਖਾਲੀ ਪਏ ਪਲਾਟ ਵਿੱਚ ਸੁੱਟੇ ਜਾ ਰਹੇ ਗੰਦ ਕੂੜੇ ਦੀ ਇਸ ਸਮੱਸਿਆ ਤੋਂ ਡਾਢੇ ਔਖੇ ਹਨ। ਲੋਕ ਮੰਗ ਕਰ ਰਹੇ ਹਨ ਕਿ ਨਗਰ ਨਿਗਮ ਪਠਾਨਕੋਟ ਅਤੇ ਇੰਪਰੂਵਮੈਂਟ ਟਰੱਸਟ ਵਿਭਾਗ ਮਿਲ ਕੇ ਕੂੜੇ ਦੇ ਵੱਡੇ ਢੋਲ ਵੱਖ-ਵੱਖ ਵਾਰਡਾਂ ਵਿਚ ਢੁਕਵੇਂ ਸਥਾਨਾਂ ਤੇ ਰੱਖਾ ਕੇ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਤਾਂ ਜੋ ਲੋਕ ਇਨ੍ਹਾਂ ਗੰਦ ਕੁੜੇ ਦੇ ਢੇਰਾਂ ਤੋਂ ਆ ਰਹੀ ਬਦਬੂ ਤੋਂ ਛੁਟਕਾਰਾ ਪਾ ਸਕਣ।
ਲੋਕਾਂ ਨੇ ਡਿਪਟੀ ਕਮਿਸ਼ਨਰ ਪਠਾਨਕੋਟ ਤੋਂ ਵੀ ਮੰਗ ਕੀਤੀ ਹੈ ਕਿ ਉਕਤ ਸਮੱਸਿਆ ਦਾ ਫੌਰੀ ਹੱਲ ਕੀਤਾ ਜਾਵੇ ਤਾਂ ਜੋ ਲੋਕ ਸੁੱਖ ਦਾ ਸਾਹ ਲੈ ਸਕਣ।

Related posts

Leave a Reply