ਵੱਡੀ ਖ਼ਬਰ : ਪਬਲਿਕ ਸਕੂਲ ਦੇ ਬੱਚਿਆਂ ਨੂੰ ਲੈ ਕੇ ਜਾ ਰਹੀ ਸਕੂਲ ਵੈਨ ਟਰਾਲੀ ਨਾਲ ਟਕਰਾਈ, 4 ਵਿਦਿਆਰਥੀ, 2 ਅਧਿਆਪਕ ਅਤੇ ਡਰਾਈਵਰ ਸਮੇਤ 8 ਵਿਅਕਤੀ ਜ਼ਖ਼ਮੀ

ਮੋਗਾ : ਐਚ.ਐਸ ਬਰਾੜ ਪਬਲਿਕ ਸਕੂਲ ਦੇ ਬੱਚਿਆਂ ਨੂੰ ਪਿੰਡੋਂ ਲੈ ਕੇ ਜਾ ਰਹੀ ਸਕੂਲ ਵੈਨ ਸਾਹਮਣਿਓਂ ਆ ਰਹੀ ਟਰਾਲੀ ਨਾਲ ਟਕਰਾ ਗਈ। 

ਇਸ ਹਾਦਸੇ ‘ਚ ਚਾਰ ਵਿਦਿਆਰਥੀ, ਦੋ ਅਧਿਆਪਕ ਅਤੇ ਦੋਵੇਂ ਵਾਹਨਾਂ ਦੇ ਡਰਾਈਵਰ ਸਮੇਤ ਅੱਠ ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਮਥੁਰਾਦਾਸ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 

Related posts

Leave a Reply