ਵੱਡੀ ਖ਼ਬਰ: ਪੁਲਿਸ ਲਾਈਨ ਵਿੱਚ ਅਚਾਨਕ ਚੱਲੀ ਗੋਲੀ, ਡਿਊਟੀ’ ਤੇ ਤਾਇਨਾਤ ਇਕ ਹੈੱਡ ਕਾਂਸਟੇਬਲ ਦੀ ਮੌਤ

ਬਠਿੰਡਾ : ਪੁਲਿਸ ਲਾਈਨ ਵਿੱਚ ਅਸਲੇ ਦੀ ਸਫਾਈ ਕਰਦੇ ਸਮੇਂ ਅਚਾਨਕ ਚੱਲੀ ਗੋਲੀ ਨਾਲ ਡਿਊਟੀ’ਤੇ ਤਾਇਨਾਤ ਇਕ ਹੈੱਡ ਕਾਂਸਟੇਬਲ ਦੀ ਮੌਤ ਹੋ ਗਈ। ਹੈੱਡਕਾਂਸਟੇਬਲ ਆਪਣੀ ਡਿਊਟੀ ਤੇ ਪੁਲਿਸ ਲਾਈਨ ਵਿਚ ਤਾਇਨਾਤ ਸੀ ਅਤੇ ਇੱਥੇ ਰੱਖੀ ਇਕ ਰਾਈਫਲ ਦੀ ਸਫ਼ਾਈ ਕਰ ਰਿਹਾ ਸੀ ਕਿ ਅਚਾਨਕ ਗੋਲੀ ਚੱਲ ਗਈ।

ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਬਰਾਂਚ ਵਿਚ ਤੈਨਾਤ ਬਾਕੀ ਪੁਲਿਸ ਕਰਮਚਾਰੀਆਂ ਨੇ ਜ਼ਖ਼ਮੀ ਹਾਲਤ ਵਿਚ ਤੁਰੰਤ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਾਇਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ । ਮ੍ਰਿਤਕ ਹੈੱਡ ਕਾਂਸਟੇਬਲ ਦੀ ਪਛਾਣ ਹਰਜਿੰਦਰ ਸਿੰਘ ਦੇ ਵਜੋਂ ਹੋਈ ਹੈ । 

Related posts

Leave a Reply