ਵੱਡੀ ਖ਼ਬਰ : ਪ੍ਰਧਾਨਗੀ ਮਿਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਠੋਕਿਆ ਪਹਿਲਾ ਟਵੀਟ, ਕਿਹਾ ਸਭ ਤੋਂ ਪਹਿਲਾਂ ਕਰਾਂਗਾ ਏਹ ਕੰਮ

ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ ) ਪੰਜਾਬ ਕਾਂਗਰਸ ਦੀ ਪ੍ਰਧਾਨਗੀ ਮਿਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਆਪਣੀ ਰਾਜਨੀਤਕ ਇੰਨਿੰਗ ਸ਼ੁਰੂ ਕਰ ਦਿਤੀ ਹੈ।  ਟਵੀਟ ਕਰਦੇ ਹੋਏ ਓਹਨਾ ਕਿਹਾ ਹੈ ਕਿ ਜਿੱਤੇਗਾ ਪੰਜਾਬ ਮਿਸ਼ਨ ਤਹਿਤ ਉਹ ਕਾਂਗਰਸ ਦੇ ਹਰ ਮੇਂਬਰ ਨੂੰ ਨਾਲ ਲੈ ਕੇ ਚੱਲਣਗੇ  ਅਤੇ ਜਨਤਾ ਨੂੰ ਓਹਨਾ ਦੀ ਪਾਵਰ ਦਿੱਤੀ ਜਾਵੇਗੀ।

ਇਸ ਤੋਂ ਅਲਾਵਾ ਓਹਨਾ ਕਿਹਾ ਹੈ ਕਿ ਉਹ ਕਾਂਗਰਸ ਹਾਈ ਕਮਾਨ ਵਲੋਂ ਦਿਤੇ ਗਏ 18 ਨੁਕਾਤੀ ਏਜੰਡੇ ਤੇ ਸਭ ਤੋਂ ਪਹਿਲਾਂ ਕੰਮ ਕਰਨਗੇ। ਓਹਨਾ ਕਿਹਾ ਹੈ ਕੇ ਹਾਲੇ ਤਾਂ ਓਹਨਾ ਦਾ ਸਫ਼ਰ ਸ਼ੁਰੂ ਹੋਇਆ ਹੈ। 

ਇਸ ਦੌਰਾਨ ਓਹਨਾ ਨੇ ਆਪਣੇ ਪਿਤਾ ਜੋ ਕਿ ਦੇਸ਼ ਭਗਤ ਵੀ ਸਨ ਅਤੇ 1956 ਚ ਨਾਭੇ ਤੋਂ ਐੱਮ ਐੱਲ ਏ ਵੀ ਬਣੇ, ਓਹਨਾ ਦੀ ਤਸਵੀਰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨਾਲ ਵੀ ਸ਼ੇਅਰ ਕੀਤੀ। ਇਸ ਦੌਰਾਨ ਓਹਨਾ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ , ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦਾ ਵੀ ਧੰਨਵਾਦ ਕੀਤਾ ਹੈ ਕਿ ਓਹਨਾ ਨੇ ਸਿੱਧੂ ਵਿਚ ਆਪਣਾ ਵਿਸ਼ਵਾਸ ਜਾਹਿਰ ਕੀਤਾ ਹੈ।  

Related posts

Leave a Reply