ਵੱਡੀ ਖ਼ਬਰ : ਪੰਜਾਬ ਦੇ ਹਰਜੋਤ ਸਿੰਘ ਨੂੰ ਕਈ ਗੋਲੀਆਂ ਲੱਗੀਆਂ, ਕਿਹਾ-ਸਰਕਾਰ ਮੌਤ ਤੋਂ ਬਾਅਦ ਜਹਾਜ਼ ਭੇਜੇ ਤਾਂ ਕੀ ਫਾਇਦਾ

ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਦਾ ਮੁੱਦਾ ਬਹੁਤ ਗੰਭੀਰ ਹੋ ਗਿਆ ਹੈ। ਪੰਜਾਬ ਦੇ ਹਰਜੋਤ ਸਿੰਘ ਨੂੰ ਗੋਲੀ ਲੱਗੀ ਹੈ ਅਤੇ ਉਹ ਹਸਪਤਾਲ ਵਿੱਚ ਦਾਖਲ ਹੈ। ਹਰਜੋਤ ਸਿੰਘ ਨੇ ਕੇਂਦਰ ਸਰਕਾਰ ਤੋਂ ਕੋਈ ਮਦਦ ਨਾ ਮਿਲਣ ਦਾ ਦੋਸ਼ ਲਾਇਆ ਹੈ। ਹਰਜੋਤ ਦਾ ਕਹਿਣਾ ਹੈ ਕਿ ਉਹ ਲਗਾਤਾਰ ਭਾਰਤੀ ਦੂਤਾਵਾਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਹਰਜੋਤ ਸਿੰਘ ਨੇ ਕਿਹਾ, “ਸਾਨੂੰ ਭਾਰਤੀ ਦੂਤਾਵਾਸ ਤੋਂ ਕੋਈ ਮਦਦ ਨਹੀਂ ਮਿਲ ਰਹੀ ਹੈ। ਅਸੀਂ ਹਰ ਰੋਜ਼ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਹਰ ਰੋਜ਼ ਉਹ ਕਹਿੰਦੇ ਹਨ ਕਿ ਕੋਈ ਨਾ ਕੋਈ ਮਦਦ ਕਰੇਗਾ। ਪਰ ਕੁਝ ਨਹੀਂ ਹੋ ਰਿਹਾ। ਅਜੇ ਤੱਕ ਕੋਈ ਮਦਦ ਨਹੀਂ ਮਿਲ ਰਹੀ।

ਹਰਜੋਤ ਸਿੰਘ ਕੀਵ ਦੇ ਇੱਕ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਹਰਜੋਤ ਸਿੰਘ ਨੇ ਦੱਸਿਆ ਕਿ ਇਹ 27 ਫਰਵਰੀ ਦੀ ਘਟਨਾ ਹੈ। ਅਸੀਂ ਤਿੰਨ ਜਣੇ ਕੈਬ ਵਿੱਚ ਸੀ। ਤੀਜੀ ਚੌਕੀ ਤੇ ਸਾਨੂੰ ਸੁਰੱਖਿਆ ਕਾਰਨਾਂ ਕਰਕੇ ਵਾਪਸ ਜਾਣ ਲਈ ਕਿਹਾ ਗਿਆ। ਜਦੋਂ ਅਸੀਂ ਵਾਪਸ ਜਾ ਰਹੇ ਸੀ ਤਾਂ ਕਾਰ ਤੇ ਗੋਲੀਬਾਰੀ ਹੋਈ। ਮੈਨੂੰ ਕਈ ਗੋਲੀਆਂ ਲੱਗੀਆਂ ਹਨ। ਹਰ ਰੋਜ਼ ਉਹ ਕਹਿੰਦੇ ਹਨ ਕਿ ਕੋਈ ਨਾ ਕੋਈ ਮਦਦ ਕਰੇਗਾ। ਪਰ ਕੁਝ ਨਹੀਂ ਹੋ ਰਿਹਾ।

Related posts

Leave a Reply