ਵੱਡੀ ਖ਼ਬਰ : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪ੍ਰੀ-ਬੋਰਡ ਪ੍ਰੀਖਿਆਵਾਂ ਦੇ ਅੰਕ ਸਿੱਖਿਆ ਬੋਰਡ ਦੇ ਪੋਰਟਲ ’ਤੇ ਅਪਲੋਡ ਕਰਨ ਦੇ ਪੁਰਾਣੇ ਹੁਕਮਾਂ ’ਚ 3 ਮਾਰਚ 2022 ਤਕ ਵਾਧਾ

ਮੋਹਾਲੀ :ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਵੀਂ, ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਟਰਮ ਪ੍ਰੀਖਿਆਵਾਂ (ਸਤੰਬਰ ਮਹੀਨੇ ’ਚ ਲਈਆਂ ਪ੍ਰੀਖਿਆਵਾਂ) ਨਾਲ ਸਬੰਧਤ ਲਿਖਤੀ ਵਿਸ਼ਾਵਾਰ ਪ੍ਰੀ-ਬੋਰਡ ਪ੍ਰੀਖਿਆਵਾਂ ਦੇ ਅੰਕ ਸਿੱਖਿਆ ਬੋਰਡ ਦੇ ਪੋਰਟਲ ’ਤੇ ਅਪਲੋਡ ਕਰਨ ਦੇ ਪੁਰਾਣੇ ਹੁਕਮਾਂ ’ਚ 3 ਮਾਰਚ 2022 ਤਕ ਵਾਧਾ ਕੀਤਾ ਹੈ।

ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ 2.4 ਸੂਤਰੀ ਪੱਤਰ ’ਚ ਬੋਰਡ ਵੱਲੋਂ ਜਾਰੀ ਪੁਰਾਣੇ ਪੱਤਰ ਦੇ ਵੇਰਵੇ ਦਰਜ ਕੀਤੇ ਗਏ ਹਨ। ਕਿਹਾ ਗਿਆ ਹੈ ਕਿ 15 ਫਰਵਰੀ 2022 ਨੂੰ ਜਾਰੀ ਵਿਸ਼ਾ ਅੰਕਿਤ ਸਰਕਾਰੀ, ਅਰਧ ਸਰਕਾਰੀ, ਐਫੀਲੀਏਟਿਡ ਤੇ ਐਸੋਸੀਏਟਿਡ ਸਕੂਲਾਂ ਨਾਲ ਸਬੰਧਤ ਅਕਾਦਮਿਕ ਸਾਲ 2021-22 ਦੇ ਉਪਰੋਕਤ ਵਿਦਿਆਰਥੀਆਂ ਦੇ ਅੰਕ ਪੋਰਟਲ ’ਤੇ ਅਪਲੋਡ ਕਰਨ ਵਾਸਤੇ 16 ਫਰਵਰੀ ਤੋਂ 25 ਫਰਵਰੀ ਤਕ ਦਾ ਸਮਾਂ ਦਿੱਤਾ ਗਿਆ ਸੀ। ਹੁਣ ਸਕੂਲ ਮੁਖੀ ਇਨ੍ਹਾਂ ਵੇਰਵਿਆਂ ਨੂੰ 3 ਮਾਰਚ ਤਕ ਅਪਲੋਡ ਕਰ ਸਕਦੇ ਹਨ।

ਇਹ ਵੀ ਕਿਹਾ ਗਿਆ ਹੈ ਕਿ ਇਸ ਰਿਕਾਰਡ ਦੀ ਜੇਕਰ ਬੋਰਡ ਨੂੰ ਮੈਨੂਅਲ ਲੋੜ ਹੋਵੇਗੀ ਤਾਂ ਸਮਾਬੱਧ ਮੰਗਿਆ ਜਾ ਸਕਦਾ ਹੈ, ਤੇ ਮਿਥੇ ਸਮੇਂ ਤਕ ਅੰਕਾਂ ਦਾ ਵੇਰਵਾ ਨਾ ਅਪਲੋਅਡ ਕਰਨ ਵਾਲੇ ਸਕੂਲਾਂ ਨੂੰ ਜੁਰਮਾਨੇ ਅਦਾ ਕਰਨਗੇ ਹੋਣਗੇ।  ਹਾਲਾਂ ਕਿ ਬੋਰਡ ਦੇ ਅਧਿਕਾਰੀਆਂ ਦਾ ਇਹ ਕਹਿਣਾਂ ਹੈ ਕਿ ਇਹ ਰੋਜ਼ਮਰਾ ਦੇ ਕੰਮਾਂ ਵਿਚੋਂ ਇਕ ਕੰਮ ਹੈ ਜਿਹੜਾ ਅਕਾਦਮਿਕ ਸਾਲ ਦੇ ਖ਼ਤਮ ਹੋਣ ਤੋਂ ਪਹਿਲਾਂ ਕੀਤਾ ਜਾਂਦਾ ਹੈ।

 

Related posts

Leave a Reply