ਵੱਡੀ ਖ਼ਬਰ : ਬਾਦਲ ਦਲ ਦੀ ਮਹਿਲਾ ਵਿੰਗ ਦੀ ਜਰਨਲ ਸਕੱਤਰ ਦੇ ਘਰ ਰੇਡ, ਇੱਕ ਕਿਲੋ 10 ਗ੍ਰਾਮ ਹੈਰੋਇਨ ਬਰਾਮਦ

ਤਰਨ ਤਾਰਨ:

ਤਰਨ ਤਾਰਨ: ਤਰਨ ਤਾਰਨ ਦੇ ਪਿੰਡ ਚੰਬਲ ‘ਚ ਐਸਟੀਐਫ ਦੀ ਟੀਮ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਜਰਨਲ ਸਕੱਤਰ ਦੇ ਘਰ ਰੇਡ ਕੀਤੀ ਗਈ। ਐਸਟੀਐਫ ਦੀ ਟੀਮ ਨੇ ਘਰ ਵਿੱਚੋਂ ਇੱਕ ਕਿਲੋ 10 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਲੀਡਰ ਨੂੰ ਗ੍ਰਿਫਤਾਰ ਵੀ ਕਰ ਲਿਆ।

ਐਸਟੀਐਫ ਵੱਲੋਂ ਕੱਲ੍ਹ ਸਵੇਰੇ 11 ਵਜੇ ਉਸ ਦੇ ਘਰ ‘ਚ ਰੇਡ ਕੀਤੀ ਗਈ ਤੇ ਇਹ ਦੇਰ ਰਾਤ ਤੱਕ ਜਾਰੀ ਰਹੀ। ਇਸ ਤੋਂ ਬਾਅਦ ਐਸਟੀਐਫ ਨੂੰ ਹੈਰੋਇਨ ਮਿਲੀ। ਐਸਟੀਐਫ ਦੀ ਟੀਮ ਅਕਾਲੀ ਆਗੂ ਨੂੰ ਆਪਣੇ ਨਾਲ ਲੈ ਗਈ ਹੈ। ਹਾਲਾਂਕਿ ਕਿੱਥੇ ਲੈ ਕੇ ਗਈ ਹੈ, ਇਸ ਦਾ ਕੁਝ ਪਤਾ ਨਹੀਂ।

 ਐਸਟੀਐਫ ਦੀ ਟੀਮ ਚੰਡੀਗੜ੍ਹ, ਸੰਗਰੂਰ, ਜਲੰਧਰ ਤੋਂ ਰੇਡ ਕਰਨ ਲਈ ਮਹਿਲਾ ਦੇ ਘਰ ਆਈ ਸੀ। ਐਸਟੀਐਫ ਦੇ ਇੱਕ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਘਰ ਵਿੱਚੋ ਇੱਕ ਕਿਲੋ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਸੂਚਨਾ ਦੇ ਆਧਾਰ ‘ਤੇ ਰੇਡ ਕੀਤੀ ਗਈ ਹੈ ਤੇ ਇਹ ਐਸਟੀਐਫ ਦੀ ਟੀਮ ਵੱਲੋਂ ਹੀ ਰੇਡ ਹੋਈ ਹੈ।  

Related posts

Leave a Reply