ਵੱਡੀ ਖ਼ਬਰ : ਭਾਜਪਾ ਨੇਤਾ ਅਤੇ ਜ਼ਿਲ੍ਹਾ ਕਿਸਾਨ ਮੋਰਚਾ ਦੇ ਮੀਤ ਪ੍ਰਧਾਨ ਅਜੇ ਸ਼ਰਮਾ ਨੂੰ ਪੰਜ ਗੋਲੀਆਂ ਮਾਰੀਆਂ

ਪ੍ਰਯਾਗਰਾਜ  : ਪ੍ਰਯਾਗਰਾਜ ਦੇ ਫਾਫਾਮਾਊ ਥਾਣਾ ਖੇਤਰ ‘ਚ ਭਾਜਪਾ ਨੇਤਾ ਅਜੇ ਸ਼ਰਮਾ ਨੂੰ ਘਰ ‘ਚ ਦਾਖ਼ਲ ਹੋ ਕੇ ਗੋਲੀ ਮਾਰ ਦਿੱਤੀ ਗਈ। ਗੋਲੀ ਉਨ੍ਹਾਂ ਦੇ ਪੇਟ ਅਤੇ ਮੋਢੇ ਵਿਚ ਲੱਗੀ। ਇਸ ਸਬੰਧੀ ਐਸਐਚਓ ਨੇ ਦੱਸਿਆ ਕਿ ਗੋਲੀ ਪੇਟ ਅਤੇ ਮੋਢੇ ’ਤੇ ਲੱਗੀ ਹੈ। ਪੰਜ ਵਾਰ ਗੋਲੀ ਮਾਰੀ ਗਈ ਹੈ। ਉਹ ਸਵਰੂਪਾਣੀ ਨਹਿਰੂ  ਹਸਪਤਾਲ ਵਿਚ ਇਲਾਜ ਅਧੀਨ ਹਨ। ਜ਼ਖ਼ਮੀ ਭਾਜਪਾ ਆਗੂ ਜ਼ਿਲ੍ਹਾ ਕਿਸਾਨ ਮੋਰਚਾ ਦੇ ਮੀਤ ਪ੍ਰਧਾਨ ਹਨ।

ਫਾਫਾਮਾਊ ਥਾਣਾ ਖੇਤਰ ਦੇ ਲਹਿਰਾ ਪਿੰਡ ‘ਚ ਭਾਜਪਾ ਕਿਸਾਨ ਮੋਰਚਾ ਦੇ ਜ਼ਿਲਾ ਉਪ ਪ੍ਰਧਾਨ ਦਾ ਪੁੱਤਰ ਅਜੈ ਸ਼ਰਮਾ ਪਰਿਵਾਰ ਨਾਲ ਰਹਿੰਦਾ ਹੈ। ਦੱਸਿਆ ਜਾਂਦਾ ਹੈ ਕਿ 35 ਸਾਲਾ ਅਜੇ ਸੋਮਵਾਰ ਰਾਤ ਕਿਸੇ ਕੰਮ ਲਈ ਘਰੋਂ ਬਾਹਰ ਗਿਆ ਸੀ। ਰਸਤੇ ਵਿਚ ਕਰੀਬ 6 ਬਦਮਾਸ਼ਾਂ ਨੇ ਉਸ ਨੂੰ ਘੇਰ ਲਿਆ।

ਖੁਦ ਨੂੰ ਬਦਮਾਸ਼ਾਂ ‘ਚ ਘਿਰਿਆ ਦੇਖ ਕੇ ਅਜੇ ਸ਼ਰਮਾ ਭੱਜਣ ਲੱਗਾ। ਬਦਮਾਸ਼ਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਉਸ ਨੂੰ ਪੰਜ ਗੋਲੀਆਂ ਲੱਗੀਆਂ ਹਨ। ਗੋਲੀ ਪੇਟ ਅਤੇ ਮੋਢੇ ‘ਤੇ ਲੱਗੀ। ਗੋਲੀਬਾਰੀ ਅਤੇ ਭਾਜਪਾ ਕਿਸਾਨ ਮੋਰਚਾ ਦੇ ਆਗੂ ਅਜੈ ਦੇ ਚੀਕਣ ਦੀ ਆਵਾਜ਼ ਸੁਣ ਕੇ ਪਿੰਡ ਵਾਸੀ ਉਸ ਪਾਸੇ ਵੱਲ ਭੱਜੇ। ਪਿੰਡ ਵਾਸੀਆਂ ਨੂੰ ਆਪਣੇ ਵੱਲ ਆਉਂਦਾ ਦੇਖ ਕੇ ਬਦਮਾਸ਼ ਕਈ ਰਾਊਂਡ ਫਾਇਰਿੰਗ ਕਰਕੇ ਮੌਕੇ ਤੋਂ ਫ਼ਰਾਰ ਹੋ ਗਏ।

Related posts

Leave a Reply