ਵੱਡੀ ਖ਼ਬਰ : ਮੱਝ ਦੀ ਮੌਤ ਤੋਂ ਬਾਅਦ ਉਸ ਦੀ 17ਵੀਂ  ਮਨਾਈ, ਲੱਡੂ ਤੇ ਜਲੇਬੀਆਂ ਵੀ ਖਵਾਈਆਂ, ਹਜ਼ਾਰਾਂ ਲੋਕ ਪੁੱਜੇ, 21 ਕੱਟੀਆਂ ਤੇ 1 ਕੱਟੇ ਨੂੰ ਦਿੱਤਾ ਸੀ ਜਨਮ

ਸੋਨੀਪਤ : ਪਿੰਡ ਸੋਹਟੀ ’ਚ ਇਕ ਕਿਸਾਨ  ਨੇ ਆਪਣੀ ਮੱਝ ਦੀ ਮੌਤ ਤੋਂ ਬਾਅਦ ਮੰਗਲਵਾਰ ਨੂੰ ਉਸ ਦੀ 17ਵੀਂ  ਮਨਾਈ । ਪਸ਼ੂ ਪਾਲਕ ਨੇ ਰਿਸ਼ਤੇਦਾਰਾਂ ਤੇ ਪਿੰਡ ਵਾਲਿਆਂ ਨੂੰ ਪੂੜੀ-ਸਬਜ਼ੀ ਨਾਲ ਲੱਡੂ ਤੇ ਜਲੇਬੀਆਂ ਵੀ ਖਵਾਈਆਂ। ਪਸ਼ੂਪਾਲਕ ਨੇ ਆਲੇ ਦੁਆਲੇ ਦੇ ਅੱਠ ਪਿੰਡਾਂ ਨੂੰ ਵੀ ਭੋਜ ਦਾ ਸੱਦਾ ਦਿੱਤਾ ਸੀ। ਇਸ ਦੌਰਾਨ ਹਜ਼ਾਰਾਂ ਲੋਕ ਪੁੱਜੇ।

ਚਾਰ ਕਿਲ੍ਹੇ ਜ਼ਮੀਨ ਦੇ ਮਾਲਿਕ ਜੈਭਗਵਾਨ ਨੇ ਦੱਸਿਆ ਕਿ 1999 ’ਚ ਉਨ੍ਹਾਂ ਦੇ ਭਰਾ ਦੇ ਸਹੁਰਿਆਂ ਤੋਂ ਉਹ ਕਰੀਬ ਤਿੰਨ ਸਾਲ ਦੀ ਕੱਟੀ ਲਿਆਏ ਸਨ। ਉਸ ਨੂੰ ਬੱਚਿਆਂ ਵਾਂਗ ਪਾਲਿਆ। ਮੱਝ ਨੇ ਆਪਣੇ ਜੀਵਨ ਕਾਲ ’ਚ ਇਸ ਦੌਰਾਨ 21 ਕੱਟੀਆਂ ਤੇ ਇਕ ਕੱਟਾ ਦਿੱਤਾ। ਲੀਲੂ ਨੇ ਮੱਝ ਨੂੰ ਆਪਣੇ ਪਰਿਵਾਰ ਦੇ ਮੈਂਬਰ ਵਾਂਗ ਰੱਖਿਆ ਤੇ ਬੁੱਢੀ ਹੋਣ ’ਤੇ ਬਜ਼ੁਰਗ ਵਾਂਗ ਸੇਵਾ ਕੀਤੀ। ਉਹ ਕੁਝ ਦਿਨਾਂ ਤੋਂ ਸੋਚ ਰਹੇ ਸਨ ਆਪਣੀ ਮੱਝ ਦੇ ਜ਼ਿੰਦਾ ਰਹਿੰਦਿਆਂ ਉਸ ਦਾ ਜੀਵਨ ਯੱਗ ਕਰਨ ਪਰ ਦੇਵਉਠਨੀ ਇਕਾਦਸ਼ੀ ਦੇ ਦਿਨ ਅਚਾਨਕ ਮੱਝ ਦੀ ਮੌਤ ਹੋ ਗਈ। ਇਸ ਹਾਲਤ ਕਿਸਾਨ ਨੇ ਮੱਝ ਦੀ 17ਵੀਂ ਕਰਦੇ ਹੋਏ ਇਹ ਪ੍ਰੋਗਰਾਮ ਰੱਖਿਆ।

Related posts

Leave a Reply