ਵੱਡੀ ਖ਼ਬਰ ਵੀ: ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ਦੀ ਕੁੜੀ ਨੇ ਖੁਦ ਨੂੰ ਅੱਗ ਲਗਾ ਕੇ ਕੀਤੀ ਆਤਮ ਹਤਿਆ

ਗੜ੍ਹਦੀਵਾਲਾ : ਪਿੰਡ ਰਾਮਟਟਵਾਲੀ ਦੀ ਵਿਆਹੁਤਾ ਨੇ ਸਹੁਰਾ ਪਰਿਵਾਰ ਤੋਂ ਦੁਖੀ ਹੋ ਕੇ ਅੱਗ ਲਾ ਕੇ ਆਤਮ ਹੱਤਿਆ ਕਰ ਲਈ । ਇਸ ਸਬੰਧੀ ਹਰਮੇਲ ਸਿੰਘ ਵਾਸੀ ਬੋੜਾਵਾਲ ਥਾਣਾ ਭੀਖੀ ਤਹਿਸੀਲ ਬੁਢਲਾਡਾ ਜ਼ਿਲ੍ਹਾ ਮਾਨਸਾ ਨੇ ਗੜ੍ਹਦੀਵਾਲਾ ਪੁਲਿਸ ਨੂੰ ਦੱਸਿਆ ਕਿ ਉਸ ਦੀ ਛੋਟੀ ਲੜਕੀ ਸੁਮਨਦੀਪ ਕੌਰ ਦਾ ਵਿਆਹ ਕਰੀਬ ਦੋ ਸਾਲ ਪਹਿਲਾਂ ਸਰਬਜੀਤ ਸਿੰਘ ਵਾਸੀ ਰਾਮਟਟਵਾਲੀ ਥਾਣਾ ਗੜ੍ਹਦੀਵਾਲਾ ਨਾਲ ਹੋਇਆ ਸੀ ਤੇ ਸ਼ਾਦੀ ਤੋਂ ਬਾਅਦ ਕੋਈ ਬੱਚਾ ਨਹੀਂ ਹੋਇਆ ਸੀ।

ਉਨ੍ਹਾਂ ਦੋਸ਼ ਲਾਇਆ ਕਿ ਉਸ ਦੀ ਲੜਕੀ ਸੁਮਨਦੀਪ ਕੌਰ ਦਾ ਪਤੀ ਸਰਬਜੀਤ ਸਿੰਘ, ਸੱਸ ਸਰਿਸ਼ਟਾ ਦੇਵੀ ਤੇ ਸਹੁਰਾ ਅਸ਼ਵਨੀ ਕੁਮਾਰ ਤਾਹਨੇ-ਮਿਹਣੇ ਮਾਰਦੇ ਤੇ ਕੁੱਟਮਾਰ ਕਰਦੇ ਸਨ ਜਿਸ ਸਬੰਧੀ ਉਨ੍ਹਾਂ ਦੀ ਲੜਕੀ ਨੇ ਕਈ ਵਾਰ ਸਹੁਰੇ ਪਰਿਵਾਰ ਵੱਲੋਂ ਤੰਗ-ਪਰੇਸ਼ਾਨ ਕਰਨ ਸਬੰਧੀ ਦੱਸਿਆ ਸੀ। ਉਨ੍ਹਾਂ ਨੇ ਆਪਣੀ ਲੜਕੀ ਨੂੰ ਬਹੁਤ ਸਮਝਾਇਆ ਪਰ ਉਸ ਨੂੰ ਸੁਹਰਾ ਪਰਿਵਾਰ ਵੱਲੋਂ ਵਾਰ-ਵਾਰ ਤਾਹਨੇ-ਮਿਹਣੇ ਮਾਰ ਕੇ ਬਹੁਤ ਬਹੁਤ ਜ਼ਲੀਲ ਕੀਤਾ ਜਾ ਰਿਹਾ ਸੀ ਜਿਸ ਕਰਕੇ ਉਸ ਦੀ ਲੜਕੀ ਸੁਮਨਦੀਪ ਕੌਰ ਨੇ ਇਕ ਦਸੰਬਰ ਨੂੰ ਅੱਗ ਲਾ ਲਈ ਜਿਸ ਦੀ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਦੌਰਾਨ 2 ਦਸਬੰਰ ਨੂੰ ਮੌਤ ਹੋ ਗਈ। ਗੜ੍ਹਦੀਵਾਲਾ ਪੁਲਿਸ ਨੇ ਮਿ੍ਤਕਾ ਦੇ ਪਤੀ ਸਰਬਜੀਤ ਸਿੰਘ, ਸੱਸ ਸਰਿਸ਼ਟਾ ਦੇਵੀ ਤੇ ਸਹੁਰਾ ਅਸ਼ਵਨੀ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related posts

Leave a Reply