ਵੱਡੀ ਖ਼ਬਰ : ਸਿਪਾਹੀ ਫਾਰਮਾ ਲਈ ਰਜਿਸਟਰੇਸ਼ਨ ਸ਼ੁਰੂ, ਨੌਜਵਾਨ 31 ਅਗਸਤ ਤੱਕ ਕਰਨ ਸਕਦੇ ਅਪਲਾਈ

ਸਿਪਾਹੀ ਫਾਰਮਾ ਲਈ ਰਜਿਸਟਰੇਸ਼ਨ ਸ਼ੁਰੂ : ਕਰਨਲ ਚੰਦੇਲ
ਨੌਜਵਾਨ 31 ਅਗਸਤ ਤੱਕ ਕਰਨ ਅਪਲਾਈ
ਪਟਿਆਲਾ, 20 ਜੁਲਾਈ:
ਭਰਤੀ ਡਾਇਰੈਕਟਰ ਕਰਨਲ ਆਰ.ਆਰ ਚੰਦੇਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਰਤੀ ਫ਼ੌਜ ’ਚ ਸਿਪਾਹੀ ਫਾਰਮਾ ਦੀ ਭਰਤੀ ਕੀਤੀ ਜਾ ਰਹੀ ਹੈ,  ਜਿਸ ਦੀ 18 ਜੁਲਾਈ ਤੋਂ ਸ਼ੁਰੂ ਹੋਈ ਆਨ ਲਾਈਨ ਰਜਿਸਟ੍ਰੇਸ਼ਨ  31/ਅਗਸਤ ਤੱਕ ਚੱਲੇਗੀ।

ਉਨ੍ਹਾਂ ਸਿਪਾਹੀ ਫਾਰਮਾ ਦੀ ਯੋਗਤਾ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਉਕਤ ਅਸਾਮੀ ਲਈ ਬਾਰ੍ਹਵੀਂ ਪਾਸ ਤੇ ਡੀ ਫਾਰਮੇਸੀ ਘੱਟੋ ਘੱਟ 55 ਫ਼ੀਸਦੀ ਅੰਕ ਨਾਲ ਜਾ ਬੀ ਫਾਰਮੇਸੀ 50 ਫ਼ੀਸਦੀ ਅੰਕ ਨਾਲ ਸਟੇਟ ਫਾਰਮਾ ਕੌਂਸਲ  ਤੋਂ ਪਾਸ ਕੀਤੀ ਹੋਣੀ ਚਾਹੀਦੀ ਹੈ।
ਕਰਨਲ ਆਰ.ਆਰ ਚੰਦੇਲ ਨੇ ਦੱਸਿਆ ਕਿ ਨਿਊ ਅੰਮ੍ਰਿਤਸਰ ਮਿਲਟਰੀ ਸਟੇਸ਼ਨ (ਐਨ.ਏ.ਐਮ.ਐਸ) ਖਾਸਾ ਕੈਂਟੋਨਮੈਂਟ ਅੰਮ੍ਰਿਤਸਰ ਵਿਖੇ 16 ਸਤੰਬਰ ਤੋਂ 30 ਸਤੰਬਰ 2021 ਹੋਣ ਵਾਲੀ ਇਸ ਭਰਤੀ ਰੈਲੀ ’ਚ 19 ਤੋਂ 25 ਸਾਲ ਉਮਰ ਵਰਗ ਦੇ ਨੌਜਵਾਨ ਹਿੱਸਾ ਲੈ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਅਤੇ ਰਜਿਸਟਰੇਸ਼ਨ ਲਈ http://joinindianarmy.nic.in ਤੋਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। 

Related posts

Leave a Reply