ਵੱਡੀ ਖ਼ਬਰ : ਸਿੰਘੁ ਬਾਰਡਰ ਤੇ ਨੌਜਵਾਨ ਦਾ ਹੱਥ ਤੇ ਲੱਤ ਵੱਢ ਕੇ ਲਾਸ਼ ਬੈਰੀਕੇਡ ਨਾਲ ਲਟਕਾ ਦਿੱਤੀ

ਨਵੀਂ ਦਿੱਲੀ:  ਕਿਸਾਨਾਂ ਦੇ ਧਰਨਾ ਪ੍ਰਦਰਸ਼ਨ ਦੌਰਾਨ ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ ‘ਤੇ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਨੌਜਵਾਨ ਦੀ ਪਹਿਲਾਂ ਤਾਂ ਬੇਰਹਿਮੀ ਨਾਲ ਹੱਤਿਆ ਕੀਤੀ ਗਈ, ਫਿਰ ਉਸ ਦੇ ਹੱਥ ਤੇ ਲੱਤ ਵੱਢ ਕੇ ਬੈਰੀਕੇਡ ਨਾਲ ਲਟਕਾ ਦਿੱਤਾ ਗਿਆ। ਇਸ ਬਾਰੇ ਸ਼ੁੱਕਰਵਾਰ ਸਵੇਰ ਤੋਂ ਹੀ ਕਈ ਤਸਵੀਰਾਂ ਵਾਇਰਲ ਹਨ ਜਿਨ੍ਹਾਂ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸਿੰਘੂ ਬਾਰਡਰ ‘ਤੇ ਇਕ ਨੌਜਵਾਨ ਨੂੰ ਬੈਰੀਕੇਡ ‘ਤੇ ਲਟਕਾਇਆ ਹੋਇਆ ਹੈ।  ਉੱਥੇ ਹੀ ਹੱਤਿਆ ਦਾ ਦੋਸ਼ ਨਿਹੰਗਾਂ ‘ਤੇ ਹੈ, ਪਰ ਸਥਾਨਕ ਪੁਲਿਸ ਦੇ ਅਧਿਕਾਰੀ ਇਸ ਬਾਰੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ।

ਜਾਣਕਾਰੀ ਅਨੁਸਾਰ ਮਿਰਤਕ ਤਰਨਤਾਰਨ ਦੇ ਚੀਮਾ ਪਿੰਡ ਦਾ ਲਖਬੀਰ ਸਿੰਘ ਹੈ ਅਤੇ ਨਸ਼ੇ ਦੀ ਲੋਰ ਚ ਰਹਿੰਦਾ ਸੀ।  ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ. 

Related posts

Leave a Reply