ਵੱਡੀ ਖ਼ਬਰ : ਸੁਖਦੇਵ ਸਿੰਘ ਢੀਂਡਸਾ ਅੱਜ 12 ਵਜੇ ਪਾਵੇਗਾ ਬਾਦਲ ਦਲ ਤੇ ਬਸਪਾ ਗਠਜੋੜ ਦੇ ਪਟਾਕੇ, ਸੱਦ ਲਈ ਭੀਮ ਸੈਨਾ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਬਾਦਲ ਦਲ ਤੇ ਬਸਪਾ ਗਠਜੋੜ ਦਾ ਤੋੜ ਲਾਭ ਲਿਆ ਹੈ ਅਤੇ ਰਾਜਨੀਤਕ ਪਟਾਕੇ ਪਾਉਣ  ਦੀ ਤਿਆਰੀ ਖਿੱਚ ਦਿੱਤੀ ਹੈ।  ਸ਼੍ਰੋਮਣੀ ਅਕਾਲੀ ਦਲ (ਸੰਯੁਕਤ)  ਅਤੇ ਭੀਮ ਆਰਮੀ ਸੈਨਾ ਵਿਚਕਾਰ ਅਗਾਮੀ ਵਿਧਾਨ ਸਭਾ ਚੋਣਾਂ ਲਈ ਅੱਜ ਚੋਣ ਗੱਠਜੋੜ ‘ਤੇ ਮੋਹਰ ਲੱਗਣੀ ਲਗਭਗ ਤਹਿ ਮੰਨੀ ਜਾ ਰਹੀ  ਹੈ ਅਤੇ  ਸਿਰਫ਼ ਐਲਾਨ ਹੋਣਾ ਹੀ  ਬਾਕੀ ਹੈ ।

ਅੱਜ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਦੁਪਹਿਰ ਬਾਰਾਂ ਵਜੇ ਪ੍ਰੈੱਸ ਕਲੱਬ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੈਂਸ ਬੁਲਾਈ ਹੈ. ਇਸ ਦੌਰਾਨ  ਸੁਖਦੇਵ ਸਿੰਘ ਢੀਂਡਸਾ ਅਤੇ ਚੰਦਰਸ਼ੇਖਰ ਸਾਂਝੇ ਤੌਰ ਤੇ ਇਸ ਪ੍ਰੈੱਸ ਕਾਨਫਰੰਸ ਦੌਰਾਨ ਰਾਜਸੀ ਗੱਠਜੋੜ ਦਾ ਐਲਾਨ ਕਰ ਸਕਦੇ ਹਨ । ਭੀਮ ਸੈਨਾ ਦਾ ਦੁਆਬੇ ਖਿੱਤੇ ਵਿਚ ਚੰਗਾ ਆਧਾਰ ਮੰਨਿਆ ਜਾਂਦਾ ਹੈ। ਬਹੁਜਨ ਸਮਾਜ ਪਾਰਟੀ  ਅਤੇ ਦਲਿਤ ਵਰਗ ਦੇ ਲੋਕਾਂ ਦਾ ਭੀਮ ਆਰਮੀ ਵੱਲ ਕਾਫ਼ੀ ਝੁਕਾਅ ਹੈ ।

Related posts

Leave a Reply