ਵੱਡੀ ਖ਼ਬਰ : ਸੰਸਦ ਮੈਂਬਰ ਕਵਿਤਾ ਵਲੋਦ ਨੂੰ ਛੇ ਮਹੀਨੇ ਦੀ ਕੈਦ, ਆਈਪੀਸੀ ਦੀ ਧਾਰਾ 171-ਈ ਦੇ ਤਹਿਤ ਰਿਸ਼ਵਤ ਦੇਣ ਦੀ ਸਜ਼ਾ

ਨਵੀਂ ਦਿੱਲੀ: ਕਿਸੇ ਸੰਸਦ ਮੈਂਬਰ ਨੂੰ ਜੇਲ੍ਹ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਜਾਣੀ ਸ਼ਾਇਦ ਇਹ ਪਹਿਲਾ ਕੇਸ ਹੈ। ਤੇਲੰਗਾਨਾ ਦੀ ਸੰਸਦ ਮੈਂਬਰ ਕਵਿਤਾ ਮਾਲੋਦ ਅਤੇ ਉਸ ਦੇ ਸਹਿਯੋਗੀ ਸ਼ੌਕਤ ਅਲੀ ਵੋਟਰਾਂ ਨੂੰ ਰਿਸ਼ਵਤ ਦੇਣ ਦੇ ਦੋਸ਼ੀ ਪਾਏ ਗਏ ਹਨ।

ਵਿਸ਼ੇਸ਼ ਅਦਾਲਤ ਨੇ ਸੰਸਦ ਮੈਂਬਰ ਕਵਿਤਾ ਵਲੋਦ ਨੂੰ ਛੇ ਮਹੀਨੇ ਦੀ ਕੈਦ ਅਤੇ 10,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਅਦਾਲਤ ਨੇ ਸੱਤਾਧਾਰੀ ਟੀਆਰਐਸ ਦੀ ਮਹਿਬੂਬਾਬਾਦ ਸੰਸਦ ਮੈਂਬਰ ਕਵਿਤਾ ਮਾਲੋਦ ਨੂੰ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੋਟਰਾਂ ਨੂੰ ਰਿਸ਼ਵਤ ਦੇਣ ਲਈ ਦੋਸ਼ੀ ਠਹਿਰਾਇਆ ਹੈ। ਜੱਜ ਆਰਆਰ ਵਾਰਪ੍ਰਸਾਦ ਨੇ ਉਸ ਨੂੰ ਆਈਪੀਸੀ ਦੀ ਧਾਰਾ 171-ਈ ਦੇ ਤਹਿਤ ਰਿਸ਼ਵਤ ਦੇਣ ਦੀ ਸਜ਼ਾ ਸੁਣਾਈ ਹੈ। 

Related posts

Leave a Reply