ਚੱਬੇਵਾਲ : ਹਲਕਾ ਚੱਬੇਵਾਲ ਅਧੀਨ ਆਉਂਦੇ ਪਿੰਡ ਪੱਟੀ ਦੇ ਡਾਕਖਾਨੇ ‘ਚ ਲੁਟੇਰਿਆਂ ਨੇ ਪੋਸਟਮਾਸਟਰ ਨੂੰ ਗੋਲੀ ਮਾਰਨ ਦੀ ਧਮਕੀ ਦੇ ਕੇ 8 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ।
ਡਾਕਖਾਨੇ ਦੀ ਬ੍ਰਾਂਚ ਪੋਸਟਮਾਸਟਰ ਕਾਜਲ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਬੁੱਧਵਾਰ ਪਿੰਡ ਪੱਟੀ ਦੇ ਡਾਕਖਾਨੇ ਵਿਖੇ 2 ਅਣਪਛਾਤੇ ਵਿਅਕਤੀ ਦਾਖ਼ਲ ਹੋਏ ਤੇ ਉਨ੍ਹਾਂ ਨੇ ਡਾਕਖਾਨੇ ‘ਚ ਪਹਿਲਾਂ ਆਪਣਾ ਖਾਤਾ ਖੁਲਵਉਣ ਲਈ ਕਿਹਾ ਅਤੇ ਗੋਲੀ ਮਾਰ ਦੇਣ ਦੀ ਧਮਕੀ ਦਿੰਦੇ ਹੋਏ ਕਿਹਾ ਕਿ ਉਸ ਕੋਲ ਜਿੰਨਾ ਕੈਸ਼ ਹੈ, ਉਨ੍ਹਾਂ ਦੇ ਹਵਾਲੇ ਕਰ ਦੇਵੇ। ਕਾਜਲ ਨੇ ਲੁਟੇਰਿਆਂ ਦਾ ਵਿਰੋਧ ਕੀਤਾ ਪਰ ਦੋਵੇਂ ਲੁਟੇਰੇ ਜਿਨ੍ਹਾਂ ਨੇ ਮੂੰਹ ਢਕੇ ਸਨ, ਧੱਕੇ ਨਾਲ ਕੈਸ਼ ਵਾਲਾ ਗੱਲਾ, ਜਿਸ ‘ਚ ਕਰੀਬ 8 ਹਜ਼ਾਰ ਰੁਪਏ ਸਨ, ਚੁੱਕ ਕੇ ਮੋਟਰਸਾਈਕਲ ‘ਤੇ ਫਰਾਰ ਹੋ ਗਏ।
ਡੀਐੱਸਪੀ ਪੇ੍ਮ ਸਿੰਘ, ਡੀਐੱਸਪੀ ਰਾਕੇਸ਼ ਕੁਮਾਰ, ਥਾਣਾ ਮੁਖੀ ਪਰਦੀਪ ਕੁਮਾਰ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੇ ਤੇ ਹਾਲਾਤ ਦਾ ਜਾਇਜ਼ਾ ਲਿਆ। ਇਸ ਮੌਕੇ ਡੀਐੱਸਪੀ ਪੇ੍ਮ ਸਿੰਘ ਨੇ ਕਿਹਾ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp